Wednesday, September 9, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਲਖਣਤਾ ਬਾਰੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ

ਨਵੀਂ ਦਿੱਲੀ, 18 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰਾਸਤੀ ਘਰ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਕਰਵਾਏ ਜਾਂਦੇ ਸੈਮੀਨਾਰ ਦੀ ਕੜੀ ਵਿੱਚ ਸੱਤਵਾਂ ਲੈਕਚਰ ਇਸ ਵਾਰ ” ਧੁਰ ਦੀ ਬਾਣੀ ਸੰਪਾਦਨ ਜੁਗਤ : ਵਿਸ਼ਵ ਧਰਮ ਗ੍ਰੰਥਾਂ ਦੇ ਪਰਿਪੇਖ ਵਿੱਚ ” ਕਰਵਾਇਆ ਗਿਆ। ਜਿਸ ਵਿੱਚ ਸਿੱਖ ਧਰਮ ਦੇ ਮੰਨੇ-ਪ੍ਰੰਮਨੇ ਚਿੰਤਕ ਡਾ. ਸਰਬਜਿੰਦਰ ਸਿੰਘ ਨੇ ਬੜੇ ਹੀ ਵਿਲੱਖਣ ਤਰੀਕੇ ਨਾਲ ਇਸ ਗੰਭੀਰ ਵਿਸ਼ੇ ਤੇ ਚਾਨਣਾ ਪਾਇਆ । ਉਨ੍ਹਾਂ ਧਰਮ ਗ੍ਰੰਥ, ਮੂਲ ਗ੍ਰੰਥ ਅਤੇ ਗ੍ਰੰਥ ਦੇ ਵਿੱਚਲੇ ਵੱਖਰੇਵਿਆ ਨੂੰ ਸਪਸ਼ਟ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਈਬਲ, ਕੁਰਾਨ ਤੇ ਵੇਦ ਆਦਿਕ ਨੂੰ ਬੇਸ਼ਕ ਧੁਰ ਕੀ ਬਾਣੀ ਵੱਜੋਂ ਮੰਨਣ ਦੇ ਬਾਵਜੂਦ ਸਾਰੇ ਧਰਮ ਗ੍ਰੰਥਾਂ ਦੇ ਵੱਖ-ਵੱਖ ਨਿਵੇਕਲੇ ਤੱਥ ਦਾ ਵੀ ਦਾਅਵਾ ਕੀਤਾ।
ਉਨ੍ਹਾਂ ਨੇ ਸਮੂਹ ਧਰਮ ਗ੍ਰੰਥਾਂ ਦੀ ਮੌਖਿਕ ਪਰੰਪਰਾ ਬਾਰੇ ਟਿੱਪਣੀ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਲਖਣਤਾ ਬਾਰੇ ਵੀ ਚਾਨਣਾ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਖਿਕ ਪਰੰਪਰਾ ਤੋਂ ਲਿਖਿਤ ਪਰੰਪਰਾ ਵੱਲ ਜਾਉਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਸਬੰਧ ਵਿੱਚ ਸਮੂਹ ਗੁਰੂ ਸਾਹਿਬ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਰਚੀ ਗਈ ਬਾਣੀ ਦੇ ਲਿਖਤੀ ਤੌਰ ਤੇ ਅੱਜ ਮੌਜ਼ੂਦ ਹੋਣ ਦਾ ਵੀ ਹਵਾਲਾ ਦਿੱਤਾ। ਹਾਲਾਂਕਿ ਬਾਕੀ ਧਰਮਾਂ ਦੇ ਗ੍ਰੰਥਾਂ ਵਿੱਚ ਉਨ੍ਹਾਂ ਦੇ ਪੈਗੰਬਰਾਂ ਦੀ ਬਾਣੀ ਲਿਖਤ ਰੂਪ ਵਿੱਚ ਨਾ ਹੋਣ ਦੀ ਉਨ੍ਹਾਂ ਨੇ ਗੱਲ ਕਹੀ। ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵੀ ਇਸ ਸੰਦਰਭ ਨੇ ਬੜੇ ਹੀ ਰੋਚਕ ਤੱਥ ਸੰਗਤਾ ਦੇ ਸਾਹਮਣੇ ਰੱਖੇ। ਇਸ ਮੌਕੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ,ਵਿਰਾਸ਼ਤੀ ਘਰ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਅਤੇ ਡਾਈਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਵੀ ਆਪਣੇ ਵੀਚਾਰ ਰੱਖੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply