ਅੰਮ੍ਰਿਤਸਰ਼, 19 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) ਟਰਾਈਡੈਂਟ ਗਰੁੱਪ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ. ਦੇ ਦੋ ਵਿਦਿਆਰਥੀਆਂ ਮਿਸ ਮਹਿਕ ਗੋਇਲ ਅਤੇ ਮਿਸ ਹਿਨਾ ਸੇਠੀ ਨੂੰ ਕੈਂਪਸ ਪਲੇਸਮੈਂਟ ਰਾਹੀਂ 21 ਲੱਖ ਰੁਪਏ ਪ੍ਰਤੀ ਸਾਲਾਨਾ ਤਨਖਾਹ ‘ਤੇ ਨੌਕਰੀਆਂ ਲਈ ਚੁਣਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪਲੇਸਮੈਂਟ), ਡਾ. ਗੁਰਚਰਨ ਕੌਰ ਨੇ ਦੱਸਿਆ ਕਿ ਚੋਣ ਕਾਰਜ ਵਿਚ ਗਰੁੱਪ ਡਿਸਕਿਸ਼ਨ ਤੋਂ ਇਲਾਵਾ ਐਚ.ਆਰ. ਇੰਟਰਵਿਊ ਸ਼ਾਮਿਲ ਸੀ। 21 ਲੱਖ ਰੁਪਏ ਦਾ ਇਹ ਪੈਕੇਜ ਹੁਣ ਤਕ ਯੂਨੀਵਰਸਿਟੀ ਇਤਿਹਾਸ ਵਿਚ ਸਭ ਤੋਂ ਵੱਡਾ ਪੈਕੇਜ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਬਹੁਤ ਸਾਰੀਆਂ ਨਾਮਵਰ ਕੰਪਨੀਆਂ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਰਾਹੀਂ ਵਿਦਿਆਰਥੀਆਂ ਦੀ ਚੋਣ ਕਰਨਗੀਆਂ।ਇਸ ਤੋਂ ਪਹਿਲਾਂ ਟਰਾਈਡੈਂਟ ਨੇ ਬੀ.ਟੈਕ ਟੈਕਸਟਾਈਲ ਕੈਮਿਸਟਰੀ ਦੇ 6 ਵਿਦਿਆਰਥੀਆਂ ਦੀ 9 ਲੱਖ ਰੁਪਏ ਪ੍ਰਤੀ ਸਾਲਾਨਾ ਤਨਖਾਹ ‘ਤੇ ਚੋਣ ਕੀਤੀ ਸੀ। ਹੁਣ ਤਕ 544 ਵਿਦਿਆਰਥੀਆਂ ਦੀ ਵੱਖ-ਵੱਖ ਬਹੁਰਾਸ਼ਟਰੀ ਕੰਪਨੀਆਂ ਵਿਚ ਚੋਣ ਹੋ ਚੁੱਕੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media