Wednesday, September 9, 2026

ਗੁ: ਬਾਬਾ ਬੁੱਧ ਨਾਥ ਜੀ ਨੂੰ ਜਾਦੇ ਰਸਤੇ ਦੀ ਟੁੱਟੀ ਪੁਲੀ ਆਮ-ਆਦਮੀ ਪਾਰਟੀ ਦੇ ਮੈਬਰਾਂ ਨੇ ਬਣਾਈ

PPN2011201519

ਖਾਲੜਾ, 20 ਨਵੰਬਰ (ਲਖਵਿੰਦਰ ਗੌਲਣ – ਰਿੰਪਲ ਗੌਲਣ)- ਜਿਲਾ ਤਰਨ ਤਾਰਨ ਅਧੀਨ ਆਉਦੇ ਪਿੰਡ ਨਾਰਲੀ ਵਿਖੇ ਧੰਨ ਧੰਨ ਬਾਬਾ ਬੁੱਧ ਨਾਥ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਵਿਚ ਟੁੱਟੀ ਹੋਈ ਪੁਲੀ ਨੂੰ ਆਮ-ਆਦਮੀ ਪਾਰਟੀ ਮੈਬਰਾਂ ਨੇ ਦੁਬਾਰਾ ਤਿਆਰ ਕੀਤਾ।ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸਰਕਲ ਇੰਚਾਰਜ ਅਰਸ਼ਬੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਆੳਦੀਆਂ ਸੰਗਤਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਟੁੱਟੀ ਹੋਈ ਪੁਲੀ ਨੂੰ ਬਣਾਉਣ ਲਈ ਪਿੰਡ ਦੀ ਪੰਚਾਇਤ ਨੂੰ ਕਿਹਾ ਗਿਆ ਸੀ।ਪਰ ਪੰਚਾਇਤ ਦੇ ਕੰਨਾਂ ‘ਤੇ ਜੂੰਅ ਤੱਕ ਨਹੀ ਸਰਕੀ।ਉਨਾਂ ਕਿਹਾ ਕਿ ਇਸ ਤੋਂ ਪ੍ਰਤੱਖ ਜਾਹਿਰ ਹੈ ਕਿ ਇਹ ਮੋਜੂਦਾ ਸਰਕਾਰ ਵਿਕਾਸ ਕਾਰਜਾਂ ਦੇ ਬੱਸ ਦਾਅਵੇ ਹੀ ਕਰਦੀ ਹੈ ਪਰ ਕੋਈ ਵਿਕਾਸ ਕਾਰਜ਼ ਨਹੀ ਕਰਦੀ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply