Saturday, April 25, 2026

ਮਾਲ ਰੋਡ ਸਕੂਲ ਦੀ ਬਾਸਕਿਟਬਾਲ ਖਿਡਾਰਣ ਗਗਨਦੀਪ ਕੌਰ ਦੀ ਪੈਸੀਫਿਕ ਇੰਟਰਨੈਸ਼ਨਲ ਗੇਮਾਂ 2015 ਲਈ ਚੋਣ

PPN2011201520

ਅੰਮ੍ਰਿਤਸਰ, 20 ਨਵੰਬਰ (ਗੁਰਚਰਨ ਸਿੰਘ)- ਇਤਿਹਾਸਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਦੀਆਂ ਅਮੀਰ ਖੇਡ-ਉਪਲੱਬਧੀਆਂ ਵਿਚ ਅੱਜ ਉਸ ਸਮੇਂ ਨਵਾਂ ਅਧਿਆਇ ਜੁੜਿਆ ਜਦੋਂ ਸਕੂਲ ਦੀ ਬਾਸਕਿਟਬਾਲ ਖਿਡਾਰਨ ਬਾਰ੍ਹਵੀਂ ਸ਼੍ਰੇਣੀ ਦੀ ਗਗਨਦੀਪ ਕੌਰ ਪੈਸੀਫਿਕ ਇੰਟਰਨੈਸ਼ਨਲ ਗੇਮਜ਼ 2015 ਲਈ ਚੁਣੀ ਗਈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਹੋਣਹਾਰ ਵਿਦਿਆਰਥਣ ਨੂੰ ਸ਼ੁਭ ਇਛਾਵਾਂ ਦਿੰਦਿਆਂ ਦਸਿਆ ਕਿ ਇਹ ਖਿਡਾਰਨ ਕੋਚ ਰਵਿੰਦਰ ਸਿੰਘ ਬਿੰਦਾ ਦੀ ਯੋਗ ਅਗਵਾਈ ਅਧੀਨ ਚਾਰ ਵਾਰ ਰਾਸ਼ਟਰੀ ਪੱਧਰ, ਚਾਰ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਚਾਈਨਾ, ਸਾਇਪ੍ਰਸ, ਸ੍ਰੀਲੰਕਾ, ਅਤੇ ਜੋਰਡਨ ਜਾ ਕੇ ਖੇਡ ਚੁੱਕੀ ਹੈ ਅਤੇ ਇਸ ਨੇ ਕਈ ਮਾਨ-ਸਨਮਾਨ ਹਾਸਿਲ ਕੀਤੇ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਗਰਾ ਵਿਚ ਪੈਸੀਫਿਕ ਇੰਟਰਨੈਸ਼ਨਲ ਗੈਮਜ਼ 2015 ਲਈ ਟਰਾਇਲ ਹੋਏ ਜਿਸ ਵਿਚ ਗਗਨਦੀਪ ਕੌਰ ਦੀਆਂ ਅਹਿਮ ਪ੍ਰਾਪਤੀਆਂ ਨੂੰ ਦੇਖਦੇ ਹੋਏ ਗਗਨ ਦੀ ਚੋਣ ਕੀਤੀ ਗਈ ਹੈ। ਗਗਨਦੀਪ ਕੌਰ ਹੁਣ 21 ਨਵੰਬਰ ਨੂੰ ਅੰਮ੍ਰਿਤਸਰ ਤੋਂ ਪੈਸੀਫਿਕ ਇੰਟਰਨੈਸ਼ਨਲ ਗੈਮਜ਼ 2015 ਲਈ ਆਸਟਰੇਲੀਆ ਵਿਖੇ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੋਈ ਖੇਡਣ ਜਾ ਰਹੀ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply