Saturday, June 20, 2026

ਸਾਂਝ ਕੇਂਦਰ ਪੱਟੀ ਵਿੱਚ ਮੀਟਿੰਗ ਦੌਰਾਨ ਟੈਬਲੇਟ ਦੀ ਵਰਤੋਂ ਸਬੰਧੀ ਜਾਣੂ ਕਰਵਾਇਆ

PPN2011201525

ਪੱਟੀ, 20 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਪੰਜਾਬ ਸਰਕਾਰ ਵਲੋਂ ਪੁਲੀਸ ਤੇ ਪਬਲਿੱਕ ਵਿੱਚ ਦੂਰੀ ਖਤਮ ਕਰਨ ਅਤੇ ਲੋਕਾ ਦੀ ਸਹੂਲਤ ਲਈ ਖੋਲੇ ਗਏ ਸਬ-ਡਵੀਜਨਲ ਸਾਂਝ ਕੇਂਦਰ ਪੱਟੀ ਵਿੱਚ ਸਾਂਝ ਕੇਂਦਰ ਪੱਟੀ, ਹਰੀਕੇ ਤੇ ਸਰਹਾਲੀ ਦੇ ਸਟਾਫ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਇੰਚਾਰਜ ਸਾਂਝ ਕੇਂਦਰ ਇੰਸਪੈਕਟਰ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਪਾਸਪੋਰਟ ਦੀ ਜਾਂਚ ਪੜਤਾਲ ਲਈ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਕਰਮਚਾਰੀ ਜਦੋਂ ਕਿਸੇ ਦੀ ਜਾਂਚ ਪੜਤਾਲ ਲਈ ਬਿਨੈਕਾਰ ਦੇ ਘਰ ਜਾਣਗੇ ਤਾਂ ਉਹ ਉਸ ਦੀ ਟੈਬਲੇਟ ਨਾਲ ਫੋਟੋ ਖਿੱਚ ਕੇ ਮੌਕੇ ‘ਤੇ ਹੀ ਆਨਲਾਈਨ ਕਰ ਦੇਣਗੇ ਤਾਂ ਜੋ ਪਾਸਪੋਰਟ ਤੇ ਹੋਰ ਜਰੂਰੀ ਜਾਂਚ ਜਲਦੀ ਮੁਕੰਮਲ ਹੋ ਸਕੇ।ਉਨਾਂ ਦੱਸਿਆ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁੱਖ ਮੰਤਵ ਇਹ ਹੈ ਕਿ ਬਿਨੈਕਾਰ ਨੂੰ ਕੋਈ ਪਰੇਸ਼ਾਨੀ ਨਾ ਆਵੇ।ਇਸ ਮੌਕੇ ਉਨਾਂ ਨੇ ਇਲਾਕੇ ਦੇ ਲੋਕਾ ਨੂੰ ਸਾਂਝ ਕੇਂਦਰਾਂ ਦੀ ਜਿਆਦਾ ਵਰਤੋਂ ਕਰਨ ਲਈ ਅਪੀਲ ਕੀਤੀ ਅਤੇ ਸਰਕਾਰ ਵਲੋਂ ਨਿਸ਼ਚਿਤ ਕੀਤੀ ਗਈ ਫੀਸ ਤੋਂ ਵੱਧ ਕਿਸੇ ਵੀ ਕਰਮਚਾਰੀ ਨੂੰ ਕੋਈ ਪੈਸਾ ਨਾ ਦੇਣ ਲਈ ਕਿਹਾ।ਇਸ ਮੌਕੇ ਸਾਂਝ ਕੇਂਦਰ ਦੇ ਸਾਫਟਵੇਅਰ ਟਰੇਨਰ ਤਜਿੰਦਰ ਸਿੰਘ ਨੇ ਟੈਬਲੇਟ ਦੀ ਵਰਤੋਂ ਕਰਨ ਸਬੰਧੀ ਜਾਣੂ ਕਰਵਾਇਆ। ਇਸ ਮੀਟਿੰਗ ਵਿੱਚ ਏ.ਐਸ.ਆਈ ਗੁਰਮੀਤ ਸਿੰਘ, ਏ.ਐਸ.ਆਈ ਹਰਵੰਤ ਸਿੰਘ, ਕੁਲਵੰਤ ਸਿੰਘ, ਪਰਦੁੰਮਣ ਸਿੰਘ, ਸੁਖਵੰਤ ਸਿੰਘ, ਰਵਿੰਦਰ ਸਿੰਘ ਤੇ ਹੋਰ ਸਟਾਫ ਮੈਂਬਰ ਹਾਜਿਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply