Friday, July 24, 2026

ਨੈਸ਼ਨਲ ਸਕਿੱਲ ਕੁਵਾਲੀਫਿਕੇਸ਼ਨ ਫ੍ਰੇਮ ਵਰਕ ਤਹਿਤ ਮੁੱਢਲੀ ਸਹਾਇਤਾ ਸੰਬੰਧੀ ਜਾਣਕਾਰੀ ਦਿੱਤੀ

PPN2011201526

ਪੱਟੀ, 20 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਸਰਕਾਰੀ ਸੈਕੰਡਰੀ ਸਕੂਲ (ਲੜਕੇ) ਘਰਿਆਲਾ ਵਿਖੇ ਨੈਸ਼ਨਲ ਸਕਿੱਲ ਕਵਾਲੀਫਿਕੇਸ਼ਨ ਫ੍ਰੇਮ ਵਰਕ ਤਹਿਤ ਸਰੀਰਕ ਸਿੱਖਿਆ ਤੇ ਖੇਡਾਂ ਦਾ ਵੋਕੇਸ਼ਨਲ ਕੋਰਸ ਚਲ ਰਿਹਾ ਹੈ।ਜਿਸ ਤਹਿਤ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਮੁੱਢਲੀ ਸਹਾਇਤਾ ਸੰਬੰਧਤ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਇਹ ਲੈਕਚਰ ਡਾ. ਸਾਹਿਲ ਗੁਪਤਾ, ਮੈਡੀਕਲ ਅਫਸਰ, ਸਰਕਾਰੀ ਹਸਪਤਾਲ ਘਰਿਆਲਾ ਅਤੇ ਉਨ੍ਹਾਂ ਦੇ ਸਹਿਯੋਗੀ ਡਾ ਮੋਹਿਤ ਕਪੂਰ ਤੇ ਰਾਜਬੀਰ ਸਿੰਘ ਨੇ ਲਾਇਆ।ਉਨਾਂ੍ਹ ਨੇ ਵਿਦਿਆਰਥੀਆ ਨੂੰ ਮੁੱਢਲੀ ਸਹਾਇਤਾ ਦਾ ਉਦੇਸ਼ ਤੇ ਮਹੱਤਵ ਦੱਸਣ ਤੋ ਇਲਾਵਾ ਵੱਖ- ਵੱਖ ਹਾਲਤਾ ਜਿਵੇ-ਹੱਡੀ ਟੱਟਣ, ਲਹੂ ਵਗਣ, ਸੱਪ ਡੱਸਣ, ਬੇਹੋਸ਼ੀ ਆਦਿ ਸਮੇ ਮੁੱਢਲੀ ਸਹਾਇਤਾ ਦੇਣ ਸੰਬੰਧੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਲੈਕਚਰ ਵਿਚ ਭਾਗ ਲਿਆ ।ਉਪਰੰਤ ਪ੍ਰਿੰਸੀਪਲ ਸਕੱਤਰ ਸਿੰਘ ਨੇ ਡਾ. ਸਾਹਿਲ ਗੁਪਤਾ ਅਤੇ ਸਮੂਹ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਸ਼ੇਰ ਸਿੰਘ ਵੋਕੇਸ਼ਨਲ ਟੀਚਰ ਸਰੀਰਕ ਸਿੱਖਿਆ ਤੇ ਖੇਡਾਂ ਤੋਂ ਇਲਾਵਾ, ਸਤਿੰਦਰ ਸਿੰਘ, ਗੁਰਦੇਵ ਸਿੰਘ, ਸ੍ਰੀਮਤੀ ਨਵਦੀਪ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply