ਅੰਮ੍ਰਿਤਸਰ, 20 ਨਵੰਬਰ (ਪ.ਪ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਸਰਗਰਮ ਤਰਕਸ਼ੀਲ ਆਗੂ ਬਲਵੰਤ ਸਿੰਘ ਝੰਗੀ ਦਾ ਅੱਜ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ।62 ਵਰ੍ਹਿਆਂ ਦੇ ਝੰਗੀ ਅੰਮ੍ਰਿਤਸਰ ਇਕਾਈ ਵਿਚ ਪਿਛਲੇ 10 ਸਾਲਾਂ ਤੋਂ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾਉਂਦਿਆਂ ਪੂਰੀ ਸਰਗਰਮੀ ਨਾਲ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ।
ਤਰਕਸ਼ੀਲ ਸੁਸਾਇਟੀ ਦੇ ਆਗੂਆਂ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਕਾਮਰੇਡ ਅਜੀਤ ਸਿੰਘ, ਧਰਵਿੰਦਰ ਕੋਹਾਲੀ, ਮੁਖਤਿਆਰ ਗੋਪਾਲਪੁਰਾ, ਡਾ. ਬਲਦੇਵ ਸਿੰਘ, ਅਮਰਜੀਤ ਕੋਹਾਲੀ, ਮੁਖਵਿੰਦਰ ਚੋਹਲਾ ਅਤੇ ਸੰਦੀਪ ਭੋਜਾ ਨੇ ਬਲਵੰਤ ਸਿੰਘ ਦੀ ਦੁਖਦਾਈ ਮੌਤ ਨੂੰ ਤਰਕਸ਼ੀਲ ਸੁਸਾਇਟੀ ਸਬੰਧਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਲਈ ਇਕ ਗਹਿਰਾ ਸਦਮਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਸਬੰਧਤ ਪਰਿਵਾਰ ਨਾਲ ਡੂੰਘੇ ਦੁਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਬਲਵੰਤ ਸਿੰਘ ਆਪਣੇ ਪਿਛੇ ਪਤਨੀ, ਦੋ ਬੇਟਿਆਂ ਅਤੇ ਇਕ ਬੇਟੀ ਨੂੰ ਛੱਡ ਗਏ ਹਨ।ਉਨ੍ਹਾਂ ਦਾ ਅੰਤਿਮ ਸਸਕਾਰ ਕਸਬੇ ਰਮਦਾਸ ਦੇ ਨਜ਼ਦੀਕ ਪਿੰਡ ਝੰਗੀ ਵਿਖੇ ਕੀਤਾ ਗਿਆ, ਜਿਸ ਵਿਚ ਉਕਤ ਤਰਕਸ਼ੀਲ ਆਗੂਆਂ ਤੋਂ ਇਲਾਵਾ ਰਣਜੀਤ ਗਗੋਮਾਹਲ, ਲਖਵਿੰਦਰ ਗੋਪਾਲਪੁਰਾ, ਮਾਸਟਰ ਕੁਲਜੀਤ ਵੇਰਕਾ, ਜਸਪਾਲ ਬਾਸਰਕਾ, ਸੁਖਮੀਤ ਸਿੰਘ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਮੇਜਰ ਸਿੰਘ, ਵਰਿੰਦਰ ਕੌਰ, ਕਾਮਰੇਡ ਦਲਜੀਤ ਸਿੰਘ, ਕਾਮਰੇਡ ਬਲਵਿਦਰ ਸਿੰਘ ਰਵਾਲਾ, ਜਗੀਰ ਸਿੰਘ ਤੋਂ ਇਲਾਵਾ ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media