Friday, March 13, 2026

ਅੰਮ੍ਰਿਤਸਰ ਦੇ ਸਭ ਤੋਂ ਸ਼ਕਤੀਸ਼ਾਲੀ ਪੁੱਤਰ ਨੇ ਆਪਣੀ ਧਰਤੀ ਨਾਲ ਕੀਤਾ ਸਭ ਤੋਂ ਮਾੜਾ ਸਲੂਕ

10 ਸਾਲਾਂ ਵਿਚ ਡਾ. ਮਨਮੋਹਨ ਸਿੰਘ ਨੇ ਅੰਮ੍ਰਿਤਸਰ ਲਈ ਇਕ ਵੀ ਪ੍ਰਾਜੈਕਟ ਨਹੀਂ ਦਿੱਤਾ – ਮਜੀਠੀਆ

PPN240425
ਅੰਮ੍ਰਿਤਸਰ, 24  ਅਪ੍ਰੈਲ (ਜਸਬੀਰ ਸਿੰਘ ਸੱਗੂ)- ਪੰਜਾਬ ਦੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਕੇਂਦਰ ਅਤੇ ਪੰਜਾਬ ਵਿਖੇ ਕਾਂਗਰਸ ਪਾਰਟੀ ਅਤੇ ਇਸਦੀਆਂ ਸਰਕਾਰਾਂ ਨੇ ਅੰਮ੍ਰਿਤਸਰ ਨੂੰ ਦਰ-ਕਿਨਾਰ ਕੀਤਾ ਤੇ ਇਕ ਸ਼ਹਿਰ ਤੇ ਜ਼ਿਲ੍ਹੇ ਵਜੋਂ ਇਸਦੀ ਵਿਲੱਖਣ ਪ੍ਰਾਪਤੀ ਇਹ ਹੈ ਕਿ ਇਸ ਨੂੰ ਆਪਣੇ ਹੀ ਪੁੱਤਰ ਡਾ. ਮਨਮੋਹਨ ਸਿੰਘ ਤੋਂ ‘ਪ੍ਰਧਾਨ ਮੰਤਰੀ ਦੀ ਅਣਗਹਿਲੀ’ ਦਾ ਸ਼ਿਕਾਰ ਹੋਣਾ ਪਿਆ ਜਦਕਿ ਇਸਦੇ ਅਖੌਤੀ ਪੋਤਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੇ ਇਸਦੀ ਬਾਤ ਨਹੀਂ ਪੁੱਛੀ।ਸ੍ਰੀ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਦੇ ਪਹਿਲੇ ਤੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜੱਦੀ ਸ਼ਹਿਰ ਹੈ ਅਤੇ ਹੁਣ ਇਕ ਸਾਬਕਾ ਮੁੱਖ ਮੰਤਰੀ ਵਿਵਾਦਗ੍ਰਸਤ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੀਆਂ ਜੜ੍ਹਾਂ ਵੀ ਇਸ ਪਵਿੱਤਰ ਨਗਰੀ ਨਾਲ ਜੁੜੀਆਂ ਹਨ। ਸ੍ਰ. ਮਜੀਠੀਆ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਪਾਰਟੀ ਵਿਚੋਂ ਕੋਈ ਵੀ ਵਿਅਕਤੀ ਅਜਿਹਾ ਇਕ ਵੀ ਪ੍ਰਾਜੈਕਟ ਦੱਸ ਸਕਦਾ ਹੈ ਜਿਸ ਲਈ ਇਥੇ ਦੇ ਲੋਕ ਡਾ. ਮਨਮੋਹਨ ਸਿੰਘ ਨੂੰ ਯਾਦ ਰੱਖਣ ?ਉਹਨਾਂ ਕਿਹਾ ਕਿ ਸਿੱਖਾਂ ਦੀ ਇਸ ਸਭ ਤੋਂ ਪਵਿੱਤਰ ਥਾਂ ਅਤੇ ਸਮੁੱਚੀ ਮਨੁੱਖਤਾ ਲਈ ਸਵਰਗ ਮੰਨੇ ਜਾਂਦੇ ਸ਼ਹਿਰ ਨੂੰ ਪ੍ਰਧਾਨ ਮੰਤਰੀ ਦੀ ‘ਓਵਰ ਫਲਾਈਟ’ ਦਾ ਸ਼ਿਕਾਰ ਹੋਣਾ ਪਿਆ ਹੈ ਕਿਉਂਕਿ ਉਹ ਸਾਰੀਆਂ ਗਰਾਂਟਾਂ ਹੋਰ ਸ਼ਹਿਰਾਂ ਵਿਚ ਲਿਜਾਂਦੇ ਰਹੇ। ਇਸ ਤੋਂ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਉਹਨਾਂ ਨੂੰ ਆਪਣਾ ਪੰਜਾਬੀ ਹੋਣਾ ਖਿਝਾ ਰਿਹਾ ਹੋਵੇ ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਹਮੇਸ਼ਾ ਹੀ ਇਸ ਲਈ ਖੁਦ ਨੂੰ ਕਸੂਰਵਾਰ ਮੰਨਦੇ ਰਹੇ। ਉਹਨਾਂ ਅੰਮ੍ਰਿਤਸਰ ਵਿਖੇ ਆਪਣਾ ਜਹਾਜ਼ ਉਤਾਰਣ ਤੋਂ ਗੁਰੇਜ਼ ਕੀਤਾ, ਜਿਸ ਕਾਰਨ ਉਹਨਾਂ ਦੀ ਜਨਮ ਭੂਮੀ ਤੇ ਇਸ ਭੂਮੀ ਦੇ ਹੋਰ ਗਰੀਬ ਪੁੱਤਰ ਤੇ ਧੀਆਂ ਸਿਰਫ ਅਸਮਾਨ ਵੱਲ ਵੇਖਦੇ ਰਹਿ ਰਹੇ, ਜਿਥੋਂ ਉਹਨਾਂ ਦੇ  ਭਰਾ ਦੇ ਰੁੱਖੇਪਨ ਦੀ ਬਦੌਤਲ  ਜਹਾਜ਼ ਦੱਖਣ ਜਾਂ ਪੱਛਮ ਵੱਲ ਲੰਘ ਜਾਂਦਾ ਰਿਹਾ। ਸ੍ਰੀ ਮਜੀਠੀਆ ਨੇ ਕਿਹਾ ਕਿ ਜਦੋਂ ਵੀ ਵਿਕਾਸ ਪ੍ਰਾਜੈਕਟਾਂ ਦੀ ਗੱਲ ਆਉਦੀ ਇਹ ਸ਼ਹਿਰ ਕਦੇ ਵੀ ਉਹਨਾਂ ਦੀ ਸੂਚੀ ਵਿਚ ਸ਼ਾਮਲ ਹੀ ਨਹੀਂ ਰਿਹਾ।ਪ੍ਰਧਾਨ ਮੰਤਰੀ ਵਿਦਰਭ, ਯੂ. ਪੀ., ਮਹਾਰਾਸ਼ਟਰ, ਕੇਰਲਾ, ਆਂਧਰਾ ਪ੍ਰਦੇਸ਼ ਜਾਂਦੇ ਰਹੇ ਜਿਥੇ ਉਹਨਾਂ ੫੦ ਹਜ਼ਾਰ ਤੋਂ ਲੈ ਕੇ 1.75 ਲੱਖ ਕਰੋੜ ਰੁਪਏ ਦੀ ਰਾਸ਼ੀ ਗਰਾਂਟਾਂ ਦੇ ਰੂਪ ਵਿਚ ਖੁਲ੍ਹੇਦਿਲ ਨਾਲ ਇਹਨਾਂ ਸੂਬਿਆਂ ਨੂੰ ਦਿੱਤੀ ਪਰ ਕਦੇ ਵੀ ਫੁੱਟੀ ਕੌਡੀ ਵੀ ਅੰਮ੍ਰਿਤਸਰ ਲਈ ਦੇਣਾ ਗਵਾਰਿਆ ਨਾ ਸਮਝਿਆ। ਸ੍ਰੀ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਖਾਸ ਤੌਰ ‘ਤੇ ਇਸ ਖਿੱਤੇ ਦੇ ਲੋਕਾਂ ਨੂੰ ਵੱਡੀ ਆਸ ਸੀ ਕਿ ਸਰਹੱਦੀ ਖੇਤਰਾਂ ਲਈ ਆਰਥਿਕ ਪੈਕੇਜ ਮਿਲੇਗਾ ਤੇ ਸਾਡੇ ਗਵਾਂਢੀ ਰਾਜਾਂ ਦੀ ਤਰਜ਼ ‘ਤੇ ਰਿਆਇਤਾਂ ਦੇ ਗੱਫੇ ਮਿਲਣਗੇ। ਡਾ. ਮਨਮੋਹਨ ਸਿੰਘ ਨੇ ਇਕ ਕੰਮ ਜੋ ਕੀਤਾ ਉਹ ਗਵਾਂਢੀ ਰਾਜਾਂ ਲਈ ਰਿਆਇਤਾਂ ਦੀ ਮਿਆਦ ਵਧਾਉਣਾ ਸੀ ਜਦਕਿ ਆਪਣੇ ਜੱਦੀ ਸੂਬੇ ਨੂੰ ਕੁਝ ਵੀ ਨਹੀਂ ਦਿੱਤਾ।ਸ੍ਰੀ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਜੋ ‘ਤੋਹਫਾ’ ਕਾਂਗਰਸ ਸਰਕਾਰ ਜਾਂ ਪ੍ਰਧਾਨ ਮੰਤਰੀ ਤੋਂ ਕਦੇ ਮਿਲਿਆ ਤਾਂ ਉਹ ਸਾਕਾ ਨੀਲਾ ਤਾਰਾ ਸੀ ਜਿਸਦਾ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਤੇ ਹੁਣ ਇਸਨੂੰ ਜਾਇਜ਼ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਆ ਕੇ ਹੀ ਜਗਦੀਸ਼ ਟਾਈਟਲਰ ਤੇ ਸਾਕਾ ਨੀਲਾ ਤਾਰਾ ਨੂੰ ਜਾਇਜ਼ ਠਹਿਰਾਇਆ। ਉਹਨਾਂ ਕਿਹਾ ਕਾ ਇਸ ਥਾਂ ‘ਤੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦੇ ਦਿਲ ਦਾ ਅਪਰੇਸ਼ਨ ਹੋਣ ਸਮੇਂ ਉਹਨਾਂ ਦੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਰੱਖਵਾਇਆ ਸੀ ਪਰ ਡਾ. ਮਨਮੋਹਨ ਸਿੰਘ ਨੇ ਸ਼ੁਕਰਾਨੇ ਵਜੋਂ ਪਹੁੰਚਣ ਦੀ ਖੇਚਲ ਵੀ ਨਹੀਂ ਕੀਤੀ। ਮਾਲ ਮੰਤਰੀ ਨੇ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਖੁਦ ਬਣਾਏ ਜੰਗਲ ਦੇ ਰਾਜ ਵਿਚੋਂ ਬਾਹਰ ਆਵੁਣ ਤੇ ਚੀਖ ਚਿਹਾੜੇ ਦੀਆਂ ਜੰਗਲੀ ਆਦਤਾਂ ਛੱਡ ਕੇ ਸਭਿਅਕ ਮਨੁੱਖੀ ਸਮਾਜ ਦੀ ਭਾਸ਼ਾ ਸਿੱਖਣ। ਉੁਹਨਾਂ ਕਿਹਾ ਕਿ ਅੰਮ੍ਰਿਤਸਰ ਨਿਮਰਤਾ, ਮਨੁੱਖੀ ਭਾਸ਼ਾ ਤੇ ਹੋਰ ਸਭਿਅਕ ਮੁਹਾਰਤ ਤੇ ਕਦਰਾਂ ਕੀਮਤਾਂ ਸਿੱਖਣ ਲਈ ਸਭ ਤੋਂ ਚੰਗੀ ਥਾਂ ਹੈ। ਉਹਨਾਂ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰੋਧੀਆਂ ਪ੍ਰਤੀ ਵਰਤੀ ਜਾ ਰਹੀ ਭਾਸ਼ਾ ਵੱਲ ਸੀ।ਮੰਤਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਚੋਣਾਂ ਇਕ ਗੰਭੀਰ ਮਾਮਲਾ ਹਨ ਜਿਸ ਲਈ ਦ੍ਰਿੜ੍ਹ ਵਚਨਬੱਧਤਾ ਚਾਹੀਦੀ ਹੈ ਅਤੇ ਇਸ ਵਿਚ ਸੂਬੇ ਦੇ ਵਿਕਾਸ ਅਤੇ ਜਨਤਾ ਦੀ ਭਲਾਈ ਨਾਲ ਸਬੰਧਤ ਮਸਲੇ ਨਜਿੱਠਣ ਲਈ ਪਸ਼ੂਆਂ ਵਾਲਾ ਮਾਦੇ ਨਾਲੋਂ ਚੰਗੀ ਮਨੁੱਖੀ ਸੂਝ ਬੂਝ ਦੀ ਜ਼ਰੂਰਤ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮਾਲ ਮੰਤਰੀ ਨੇ ਕਿਹਾ ਕਿ ਵੱਡੇ ਝੂਠਾਂ ਦੇ ਮਹਾਰਾਜੇ ਬਾਰੇ ਜਿੰਨਾ ਘੱਟ ਕਿਹਾ ਜਾਵੇ ਚੰਗਾ ਹੈ। ਜੇਕਰ ਉਹ ਕਦੇ ਮੁੱਖ ਮੰਤਰੀ ਵਜੋਂ ਇਸ ਸ਼ਹਿਰ ਵਿਚ ਆਏ ਸਨ ਤਾਂ ਉਹ ਹਮੇਸ਼ਾ ਹੀ ਗਲਤ ਕਾਰਨਾਂ ਕਰ ਕੇ ਖਬਰਾਂ ਵਿਚ ਰਹੇ। ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਵਿਚ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜ ਕਾਲ ਦੌਰਾਨ ਇਸ ਸ਼ਹਿਰ ਵਿਚ ਇਕ ਇੱਟ ਵੀ ਨਹੀਂ ਲਗਾਈ ਗਈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply