Sunday, September 8, 2024

ਮਜੀਠੀਆ ਵਲੋਂ ਗੁਰਬਾਣੀ ਉਚਾਰਣ ਸਮੇਂ ਪੈਦਾ ਹੋਇਆ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ ਮਜੀਠੀਆ ਖਿਲਾਫ ਕਾਰਵਾਈ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਮੈਮੋਰੰਡਮ

PPN250401
ਅੰਮ੍ਰਿਤਸਰ, 25  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਲੋਕ ਸੰਪਰਕ ਮੰਤਰੀ ਪੰਜਾਬ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਵਲੋਂ ਜੋਸ਼ ਵਿੱਚ ਆ ਕੇ ਕੀਤੇ ਗਏ ਗੁਰਬਾਣੀ ਉਚਾਰਣ ਸਮੇਂ ਸ੍ਰੀ ਅਰੁਣ ਜੇਤਲੀ ਦਾ ਨਾਮ ਜੋੜੇ ਜਾਣ ‘ਤੇ ਪੈਦਾ ਹੋਇਆ ਵਿਵਾਦ ਅੱਜ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜ ਗਿਆ, ਜਦ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਸਿਆਸੀ ਮੀਟਿੰਗ ਦੌਰਾਨ ਦਸਮ ਪਾਤਸ਼ਾਹ ਦੀ ਬਾਣੀ ਨੂੰ ਗਲਤ ਢੰਗ ਨਾਲ ਉਚਾਰਨ ਕਰਨ ਕੀਤੇ ਜਾਣ ‘ਤੇ ਸ੍ਰ. ਮਜੀਠੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਕੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ।ਇਸ ਮੈਂਮੋਰੰਡਮ ਵਿੱਚ ਲਿਖਿਆ ਗਿਆ ਹੈ ਕਿ ‘ਨਿਸਚੈ  ਕਰ ਅਪਨੀ ਜੀਤ ਕਰੋਂ’ ਦੀ ਜਗਾ ‘ਅਰੁਣ ਜੇਤਲੀ ਦੀ ਜੀਤ ਕਰੋ’ ਬੋਲ ਕੇ ਸ੍ਰ. ਮਜੀਠੀਆ ਵਲੋਂ ਨਾ ਬਖਸ਼ਣਯੋਗ ਅਪਰਾਧ ਕੀਤਾ ਗਿਆ ਹੈ।ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਵਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਸੌਂਪਣ ਸਮੇਂ ਫੈਡਰੇਸ਼ਨ ਆਗੂ ਰਸ਼ਪਾਲ ਸਿੰਘ ਲੁਹਾਰਕਾ, ਮਧੁਪਾਲ ਸਿੰਘ ਗੋਗਾ, ਯੁਵਰਾਜ ਸਿੰਘ ਚੌਹਾਨ, ਮਨਦੀਪ ਸਿੰਘ ਖਾਲਸਾ, ਮਨਜੀਤ ਸਿੰਘ ਬੂਟਾ, ਅਮਰੀਕ ਸਿੰਘ ਤੇ ਗੁਰਦੀਪ ਸਿੰਘ ਸੁਰਸਿੰਘ ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply