Sunday, March 15, 2026

ਬਟਾਲਾ ਪੁਲਿਸ ਵੱਲੋਂ ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

PPN2311201504ਬਟਾਲਾ, 23 ਨਵੰਬਰ (ਨਰਿੰਦਰ ਸਿੰਘ ਬਰਨਾਲ)- ਬਟਾਲਾ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜ੍ਹੇ ਗਏ ਗਿਰੋਹ ਬਾਰੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਐੱਸ.ਪੀ. ਸ. ਦਿਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਮਿਤੀ 9 ਅਕਤੂਬਰ 2015 ਦੀ ਰਾਤ ਨੂੰ ਕੁਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਘਈਆ ਗਲੀ ਅੰਦਰੂਨ ਹਾਥੀ ਗੇਟ ਬਟਾਲਾ ਦੇ ਘਰ ਚੁਬਾਰੇ ਵਿੱਚ ਉਸਦੇ ਸਮੇਤ ਮੋਤੀ, ਦੀਪੂ, ਚਕਲਾ ਅਤੇ ਇਕ ਹੋਰ ਵਿਅਕਤੀ ਜੂਆ ਖੇਡ ਰਹੇ ਸੀ, ਤਾਂ ਵਕਤ ਕਰੀਬ 2-30 ਵਜੇ ਰਾਤ ਉਸਦੇ ਚੁਬਾਰੇ ਉਪਰ 6 ਅਣਪਛਾਤੇ ਵਿਅਕਤੀ ਜਿੰਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਦਾਤਰ ਸੀ, ਨੇ ਆ ਕੇ ਧਮਕੀ ਦੇ ਕੇ ਮੁਦੱਈ ਪਾਸੋ 25000 ਰੁਪਏ ਅਤੇ ਬਾਕੀਆਂ ਕੋਲੋ ਵੀ ਪੈਸੇ ਤੇ ਮੋਬਾਇਲ ਫੋਨ ਖੋਹ ਕੇ ਉਸਦੇ ਘਰ 2 ਫਾਇਰ ਅਤੇ ਬਾਹਰ ਗਲੀ ਵਿੱਚ 3 ਫਾਇਰ ਕਰਕੇ ਫਰਾਰ ਹੋ ਗਏ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 120 ਮਿਤੀ 10-10-215 ਜੁਰਮ 392, 148, 149, 120 ਬੀ ਭ:ਦ, 25-54-59 ਆਰਮਜ ਐਕਟ ਥਾਣਾ ਸਿਟੀ ਬਟਾਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ, ਤਾਂ ਮੌਕੇ ਤੋਂ 5 ਖੋਲ 32 ਬੋਰ, 1 ਖੋਲ ਅਤੇ ਇੱਕ ਰੌਂਦ ਜਿੰਦਾ 32 ਬੋਰ ਮਿਲਿਆ ਸੀ। ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ ਦੋਸ਼ੀ ਰਾਜਨ ਭੱਤੀ, ਬਾਦਲ ਉਰਫ ਕੱਤੀ ਪੁੱਤਰਾਨ ਸੁਖਦੇਵ ਰਾਜ ਕੌਮ ਬਾਲਮੀਕ ਵਾਸੀ ਨਹਿਰੂ ਗੇਟ ਬਟਾਲਾ, ਰਾਹੁਲ ਉਰਫ ਜੱਟਾ ਪੁੱਤਰ ਬੂਟਾ ਰਾਮ ਪਰਜਾਪੱਤ ਵਾਸੀ ਖੰਡਾ ਖੋਲਾ, ਰਘੂ, ਅਰੁਣ ਪੁੱਤਰਾਨ ਲਾਲੀ ਕੌਮ ਬਾਲਮੀਕ ਵਾਸੀਆਨ ਮਕਾਨ ਨੰਬਰ 55, ਗੁਰੂ ਰਾਮ ਦਾਸ ਨਗਰ ਗਿਲਵਾਲੀ ਗੇਟ ਅੰਮ੍ਰਿਤਸਰ ਹਾਲ ਉਮਰਪੁਰਾ, ਸੰਨੀ ਪੁੱਤਰ ਤਿਲਕ ਰਾਜ ਬਾਲਮੀਕ ਵਾਸੀ ਕਪੂਰੀ ਗੇਟ ਬਟਾਲਾ, ਭੁਪਿੰਦਰ ਕੁਮਾਰ ਉਰਫ ਚੰਨ ਮਾਹੀ ਪੁੱਤਰ ਵਿਨੋਦ ਕੁਮਾਰ ਕੌਮ ਬਾਜੀਗਰ ਵਾਸੀ ਬੇਰੀ ਗੇਟ ਰਾਜੀਵ ਗਾਂਧੀ ਕਲੋਨੀ ਅੰਮ੍ਰਿਤਸਰ, ਪ੍ਰਦੀਪ ਉਰਫ ਪਿੱਦੀ, ਮਾਨਾ ਪੁੱਤਰਾਨ ਬਲਦੇਵ ਰਾਜ ਕੌਮ ਬਾਲਮੀਕ ਵਾਸੀ ਗੁੱਜਰਪੁਰਾ ਗਲੀ ਨੰਬਰ 4 ਅੰਮ੍ਰਿਤਸਰ, ਬੌਬੀ ਪੁੱਤਰ ਲਾਲੀ ਵਾਸੀ ਗੁੱਜਰਪੁਰਾ ਅੰਮ੍ਰਿਤਸਰ, ਵਰੁਣ ਉਰਫ ਲੈਟ ਪੁੱਤਰ ਪਰਵੀਨ ਕੁਮਾਰ ਵਾਸੀ ਪਲਾਟ ਨੰਬਰ 22 ਗਲੀ ਨੰਬਰ 11 ਗੰਡਾ ਸਿੰਘ ਕਲੋਨੀ ਅੰਮ੍ਰਿਤਸਰ, ਕੁਲਦੀਪ ਉਰਫ ਮੱਥੜ ਪੁੱਤਰ ਚਿਮਟੀ ਵਾਸੀ ਗਲੀ ਨੰਬਰ 4 ਗੁਜਰਪੁਰਾ ਅੰਮ੍ਰਿਤਸਰ, ਮਸਤੀ ਵਾਸੀ ਗੁਜਰਪੁਰਾ ਅੰਮ੍ਰਿਤਸਰ, ਜਗਰੂਪ ਸਿੰਘ ਪੁੱਤਰ ਹਰਤੇਜ ਸਿੰਘ ਵਾਸੀ ਕੱਦਗਿੱਲ ਜਿਲਾ ਤਰਨ ਤਾਰਨ ਨਾਮਜ਼ਦ ਹੋਏ ਸਨ। ਇਸ ਤੋ ਇਲਾਵਾ ਜੂਆ ਖੇਡਣ ਵਾਲੀ ਪਾਰਟੀ ਦੇ ਖਿਲਾਫ ਅਲੱਗ ਮੁਕੱਦਮਾ ਨੰਬਰ 121 ਮਿਤੀ 10-11-15 ਜੁਰਮ 13-3-67 ਜੂਆ ਐਕਟ ਥਾਣਾ ਸਿਟੀ ਬਟਾਲਾ ਦਰਜ ਕੀਤਾ ਗਿਆ।
ਇਸ ਤੋ ਅੱਗੇ ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ, ਜਦ ਮਿਤੀ 20-11-15 ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਇਕ ਕਾਰ ਬਿਨਾ ਨੰਬਰੀ ਵਿੱਚ ਸਵਾਰ ਹੋ ਕੇ ਬਟਾਲਾ ਦੇ ਏਰੀਆ ਵਿੱਚ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਘੁੰਮ ਰਹੇ ਸਨ, ਜਿਸ ਤੇ ਇੰਸਪੈਕਟਰ ਗੁਰਭਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਅਤੇ ਇੰਸਪੈਕਟਰ ਵਿਦਿਆ ਸਾਗਰ ਇੰਚਾਰਜ ਸੀ.ਆਈ.ਏ. ਸਟਾਫ ਬਟਾਲਾ ਨੇ ਸਮੇਤ ਫੋਰਸ ਸਿਵਲ ਹਸਪਤਾਲ ਰੋਡ, ਮੋੜ ਡਾਈਮੰਡ ਕਲੋਨੀ ਪਰ ਸ਼ਪੈਸਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਇੱਕ ਵਰਨਾ ਕਾਰ ਰੰਗ ਚਿੱਟਾ ਬਿਨਾ ਨੰਬਰੀ ਨੂੰ ਨਾਕਾ ਪਰ ਰੋਕ ਕੇ ਗੱਡੀ ਵਿੱਚ ਸਵਾਰ ਵਿਅਕਤੀਆ ਦੇ ਨਾਮ ਪਤਾ ਪੁੱਛੇ ਤਾਂ ਕਾਰ ਚਾਲਕ ਨੇ ਆਪਣਾ ਨਾਮ ਜਗਰੂਪ ਸਿੰਘ ਪੁੱਤਰ ਹਰਤੇਜ ਸਿੰਘ ਜੱਟ ਵਾਸੀ ਪਿੰਡ ਕੱਦ ਗਿੱਲ ਜਿਲਾ ਤਰਨਤਾਰਨ, ਨਾਲ ਦੀ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਰਘੂ ਪੁੱਤਰ ਲਾਲੀ ਕੌਮ ਬਾਲਮੀਕ ਵਾਸੀ ਗੁਰੂ ਰਾਮ ਦਾਸ ਨਗਰ ਗਿਲਵਾਲੀ ਗੇਟ ਅੰਮ੍ਰਿਤਸਰ ਹਾਲ ਉਮਰਪੁਰਾ ਬਟਾਲਾ, ਪਿਛਲੀ ਸੀਟ ਪਰ ਬੈਠੇ ਹੋਏ ਵਿਅਕਤੀਆਂ ਨੇ ਆਪਣਾ ਨਾਮ ਸੰਨੀ ਪੁੱਤਰ ਤਿਲਕ ਰਾਜ ਕੌਮ ਬਾਲਮੀਕ ਵਾਸੀ ਕਪੂਰੀ ਗੇਟ ਬਟਾਲਾ, ਭੁਪਿੰਦਰ ਕੁਮਾਰ ਉਰਫ ਚੰਨ ਮਾਹੀ ਪੁੱਤਰ ਵਿਨੋਦ ਕੁਮਾਰ ਵਾਸ਼ੀ ਬੇਰੀ ਗੇਟ ਰਾਜੀਵ ਗਾਂਧੀ ਕਲੋਨੀ ਅੰਮ੍ਰਿਤਸਰ ਦੱਸਿਆ। ਜਿੰਨ੍ਹਾਂ ਦੀ ਤਲਾਸ਼ੀ ਕਰਨ ਤੇ ਰਘੂ ਪੁੱਤਰ ਲਾਲੀ ਦੇ ਡੱਬ ਵਿੱਚੋਂ ਪਿਸਤੌਲ 315 ਬੋਰ ਲੋਡਡ ਅਤੇ ਇੱਕ ਰੌਂਦ ਜਿੰਦਾ ਉਸਦੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋਂ ਬ੍ਰਾਮਦ ਹੋਇਆ।
ਫੜ੍ਹੇ ਗਏ ਵਿਅਕਤੀਆਂ ਜਿੰਨ੍ਹਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਮਿਤੀ 9 ਤੇ 10 ਨਵੰਬਰ 15 ਦੀ ਦਰਮਿਆਨੀ ਰਾਤ ਨੂੰ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਗੁਰਦਿਆਲ ਸਿੰਘ ਵਾਸੀ ਹਾਥੀ ਗੇਟ ਦੇ ਘਰ ਜੂਆ ਚੱਲ ਰਿਹਾ ਸੀ, ਜਿਸ ਵਿੱਚ ਕੁਲਵਿੰਦਰ ਸਿੰਘ ਖੁੱਦ, ਉਸਦਾ ਭਰਾ ਰਾਜਵਿੰਦਰ ਸਿੰਘ, ਪ੍ਰਦੀਪ ਕੁਮਾਰ ਪੁੱਤਰ ਵਿਜੇ ਕੁਮਾਰ, ਰਜਤ ਮਹਾਜਨ ਪੁੱਤਰ ਰਮੇਸ ਮਹਾਜਨ , ਰਵੀ ਕੁਮਾਰ ਪੁੱਤਰ ਹਰਬੰਸ ਲਾਲ, ਮੋਤੀ ਵਾਸੀਆਨ ਹਾਥੀ ਗੇਟ ਸਨ। ਇੰਨਾਂ ਤੋਂ ਇਲਾਵਾ ਰਾਜਨ ਭੱਤੀ, ਬਾਦਲ ਉਰਫ ਕੱਤੀ ਪੁੱਤਰਾਨ ਸੁਖਦੇਵ ਰਾਜ ਵਾਸੀਆਨ ਬਾਲਮੀਕ ਕਲੋਨੀ ਨਹਿਰੂ ਗੇਟ ਬਟਾਲਾ ਅਤੇ ਰਾਹੁਲ ਉਰਫ ਜੱਟਾ ਪੁੱਤਰ ਬੁਧੂ ਰਾਮ ਵਾਸੀ ਖੰਡਾ ਖੋਲਾ ਵੀ ਪਹਿਲਾਂ ਇਸੇ ਗਰੁੱਪ ਵਿੱਚ ਜੂਆ ਖੇਡ ਰਹੇ ਸਨ ਅਤੇ ਬਾਅਦ ਵਿੱਚ ਇਹਨਾਂ ਨੇ ਸੰਨੀ ਪੁੱਤਰ ਤਿਲਕ ਰਾਜ ਵਾਸੀ ਕਪੂਰੀ ਗੇਟ ਅਤੇ ਰਘੂ ਪੁੱਤਰ ਲਾਲੀ ਵਾਸੀ ਗੁਰੂ ਰਾਮ ਦਾਸ ਨਗਰ ਗਿਲਵਾਲੀ ਗੇਟ ਅੰਮ੍ਰਿਤਸਰ ਹਾਲ ਉਮਰਪੁਰਾ ਨਾਲ ਗੱਲ ਕੀਤੀ ਕਿ ਜੂਆ ਲੁੱਟਿਆ ਜਾ ਸਕਦਾ ਹੈ, ਤਾਂ ਰਘੂ ਨੇ ਆਪਣੇ ਭਰਾ ਅਰੁਣ ਪੁੱਤਰ ਲਾਲੀ, ਪ੍ਰਦੀਪ ਉਰਫ ਪਿੱਦੀ ਅਤੇ ਮਾਨਾ ਪੁੱਤਰਾਨ ਬਲਦੇਵ ਰਾਜ, ਕੁਲਦੀਪ ਉਰਫ ਮੱਥੜ ਪੁੱਤਰ ਚਿਮਟੀ, ਬੌਬੀ ਪੁੱਤਰ ਲਾਲੀ, ਮਸਤੀ ਵਾਸੀਆਨ ਗੁੱਜਰਪੁਰਾ ਜਗਰੂਪ ਸਿੰਘ, ਭੁਪਿੰਦਰ ਕੁਮਾਰ ਉਰਫ ਚੰਨ ਮਾਹੀ, ਵਰੁਣ ਉਰਫ ਲੈਟ ਨੂੰ ਫੋਨ ਤੇ ਬਟਾਲੇ ਆਉਣ ਲਈ ਕਿਹਾ, ਜੋ ਇਹ ਸਾਰੇ ਜਣੇ ਦੋ ਕਾਰਾਂ ਤੇ ਸਵਾਰ ਹੋ ਕੇ ਬਟਾਲਾ ਵਿਖੇ ਆ ਗਏ। ਉਸ ਵਕਤ ਰਘੂ ਪਾਸ 315 ਬੋਰ ਪਿਸਤੌਲ ਅਤੇ ਬਾਕੀਆ ਪਾਸ ਵੀ ਹਥਿਆਰ ਸਨ। ਇਹ ਸਾਰੇ ਜਣੇ ਰਘੂ ਦੇ ਕਿਰਾਏ ਪਰ ਲਏ ਘਰ ਉਮਰਪੁਰਾ ਵਿਖੇ ਆ ਗਏ ਅਤੇ ਰਘੂ ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਹਾਥੀ ਗੇਟ ਬਟਾਲਾ ਦੇ ਬਾਹਰ ਆ ਗਿਆ, ਜਿੱਥੇ ਇਨ੍ਹਾਂ ਨੂੰ ਰਾਜਨ ਭੱਤੀ, ਬਾਦਲ, ਰਾਹੁਲ ਉਰਫ ਜੱਟਾ ਅਤੇ ਸੰਨੀ ਮਿਲੇ, ਜਿਹਨਾਂ ਨੇ ਅਰੁਣ, ਪਿੱਦੀ, ਮੱਥੜ, ਬੌਬੀ, ਮਾਨਾ, ਰਘੂ ਨੂੰ ਜੂਏ ਵਾਲਾ ਘਰ ਵਿਖਾ ਦਿੱਤਾ ਅਤੇ ਰਾਜਨ ਭੱਤੀ, ਬਾਦਲ, ਰਾਹੁਲ ਉਰਫ ਜੱਟਾ, ਜਗਰੂਪ ਸਿੰਘ, ਵਰੁਣ ਉਰਫ ਲੈਟ, ਮਸਤੀ ਅਤੇ ਸੰਨੀ ਘਰ ਤੋ ਥੋੜਾ ਪਿਛੇ ਖੜੇ ਹੋ ਗਏ। ਰਘੂ ਘਰ ਦੇ ਬਾਹਰ ਖਲੋ ਗਿਆ ਅਤੇ ਬਾਕੀ ਸਾਰੇ ਅਸਲੇ ਨਾਲ ਕੁਲਵਿੰਦਰ ਸਿੰਘ ਉਕਤ ਦੇ ਘਰ ਚੁਬਾਰੇ ਵਿੱਚ ਚਲੇ ਗਏ, ਜਿੱਥੇ ਜੂਆ ਖੇਡ ਰਹੇ ਕੁਲਵਿੰਦਰ ਸਿੰਘ ਉਰਫ ਕਾਕਾ, ਰਾਜਵਿੰਦਰ ਸਿੰਘ, ਰਜਤ, ਪ੍ਰਦੀਪ, ਰਵੀ ਅਤੇ ਮੋਤੀ ਪਾਸੋਂ ਕਰੀਬ 2 ਲੱਖ 55 ਹਜਾਰ 500 ਰੁਪਏ, ਇੱਕ ਕੜਾ ਸੋਨਾ, 2 ਛਾਪਾਂ ਸੋਨਾ ਅਤੇ ਇੱਕ ਚੈਨੀ ਸੋਨਾ ਹਥਿਆਰਾਂ ਦੀ ਨੋਕ ਤੇ ਖੋਹ ਕੇ ਲੈ ਗਏ ਅਤੇ ਬਾਹਰ ਜਾ ਕੇ ਹਵਾਈ ਫਾਇਰ ਕਰਕੇ ਮੌਕਾ ਤੋ ਫਰਾਰ ਹੋ ਗਏ, ਇਸ ਤੋ ਬਾਅਦ ਉਨ੍ਹਾਂ ਨੇ ਜੈਂਤੀਪੁਰ ਏਰੀਆ ਵਿੱਚੋ ਇਕ ਹੋਰ ਵਿਅਕਤੀ ਪਾਸੋ 2 ਲੱਖ ਰੁਪਏ ਦੀ ਖੋਹ ਕੀਤੀ ਸੀ। ਇਸ ਤੋ ਇਲਾਵਾ ਉਕਤਾਂ ਨੇ ਮੰਨਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਉਨ੍ਹਾਂ ਨੇ ਉਕਤ ਵਰਨਾ ਕਾਰ ਅੰਮ੍ਰਿਤਸਰ ਦੇ ਏਰੀਆ ਵਿੱਚੋਂ ਅਤੇ ਇਕ ਹੋਰ ਆਈ-20 ਕਾਰ ਜੰਡਿਆਲਾ ਦੇ ਏਰੀਆ ਵਿੱਚੋ ਚੋਰੀ ਕੀਤੀਆ ਸਨ। ਦੌਰਾਨੇ ਤਫਤੀਸ਼ ਉਕਤ ਦੋਸੀਆ ਪਾਸੋ ਪਿਸਤੌਲ 315 ਬੋਰ ਲੋਡਡ ਸਮੇਤ ਇੱਕ ਰੌਂਦ ਜਿੰਦਾ, ਜੂਏ ਅਤੇ ਹੋਰ ਕੀਤੀ ਗਈ ਖੋਹ ਵਿਚੋ ਕਰੀਬ 1 ਲੱਖ ਰੁਪਏ, 1 ਵਰਨਾ ਕਾਰ ਅਤੇ 1 ਆਈ-20 ਕਾਰ ਬ੍ਰਾਮਦ ਕੀਤੀ ਗਈਆ ਹਨ।
ਇਸ ਤੋ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੋਸ਼ੀਆ ਨੇ ਇੱਕ ਕਾਫੀ ਵੱਡਾ ਗੈਂਗ ਬਣਾਇਆ ਹੋਇਆ ਹੈ।ਇਸ ਗੈਂਗ ਦਾ ਮੁੱਖ ਲੀਡਰ ਭੁਪਿੰਦਰ ਉਰਫ ਸੋਨੂੰ ਕੰਗਲਾ ਪੁੱਤਰ ਬਲਕਾਰ ਸਿੰਘ ਵਾਸੀ ਗੁੱਜਰਪੁਰਾ ਅੰਮ੍ਰਿਤਸਰ ਹੈ।ਇਹਨਾਂ ਦੇ ਗੈਂਗ ਵਿੱਚ ਉਕਤਾਂ ਤੋਂ ਇਲਾਵਾ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸੁਖਚੈਨ ਸਿੰਘ ਮਜਬੀ ਵਾਸੀ ਪਿੰਡ ਕੰਗ ਅਤੇ ਮਸਤੀ ਵਾਸੀਆਨ ਗੁੱਜਰਪੁਰਾ ਵੀ ਸਾਮਿਲ ਹਨ। ਇਹ ਗੈਂਗ ਲੁੱਟਾ ਖੋਹਾਂ ਤੇ ਚੋਰੀ ਦੀਆ ਵਾਰਦਾਤਾਂ ਨੂੰ ਹਥਿਆਰਾ ਦੀ ਨੋਕ ਤੇ ਅੰਜਾਮ ਦਿੰਦਾ ਹੈ। ਇਸ ਗੈਂਗ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ।
ਜੋ ਇਹਨਾਂ ਭਗੌੜਿਆਂ ਨੂੰ ਰਣਜੀਤ ਸਿੰਘ ਰਾਣਾ ਪੁੱਤਰ ਮਹਿੰਦਰ ਸਿੰਘ ਅਤੇ ਡਾਕਟਰ ਅੰਗਰੇਜ਼ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀਆਨ ਬਹਿਲਾਂ ਥਾਣਾ ਸਿਟੀ ਤਰਨਤਾਰਨ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਸਿੰਘ ਕੌਮ ਜੱਟ ਬੱਚੜੇ ਅਤੇ ਹਰਨਾਮ ਸਿੰਘ ਪੁੱਤਰ ਮੱਸਾ ਸਿੰਘ ਜੱਟ ਵਾਸੀ ਪਿੰਡ ਛੋਟਾ ਬਾਠ ਇਸ ਗੈਂਗ ਨੂੰ ਪਨਾਹ ਦਿੰਦੇ ਹਨ ਅਤੇ ਇਹਨਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕਰਕੇ ਇਹਨਾਂ ਦੀ ਮਦਦ ਕਰਦੇ ਹਨ। ਇਹਨਾਂ ਗ੍ਰਿਫਤਾਰ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਕਾਫੀ ਵਾਰਦਾਤਾਂ ਮੰਨੀਆਂ ਹਨ ਅਤੇ ਮਜੀਦ ਪੁੱਛਗਿੱਛ ਹੋ ਰਹੀ ਹੈ ਅਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਗੈਂਗ ਦੇ ਮੈਬਰਾ ਨੂੰ ਹਥਿਆਰ ਅਤੇ ਕਾਰਾ ਸਮੇਤ ਬਟਾਲਾ ਪੁਲਿਸ ਨੇ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply