Sunday, September 13, 2026

ਪ੍ਰਭਾਤ ਫੇਰੀਆਂ ਵੱਲੋਂ ਸ਼ਬਦ ਕੀਰਤਨ ਨਾਲ ਗੁਰਦੁਆਰਾ ਸਾਹਿਬ ‘ਚ ਬਣਿਆ ਰੂਹਾਨੀ ਵਾਤਾਵਰਨ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਗਤ-ਤਾਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਅੱਜ ਅੰਮ੍ਰਿਤ ਵੇਲੇ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ ੨੫ ਤੋਂ ਲੈ ਕੇ ੩੦ ਪ੍ਰਭਾਤ ਫੇਰੀਆਂ ਦੀ ਇਕੱਤਰਤਾ ਨਾਲ ਗੁਰਦੁਆਰਾ ਸਾਹਿਬ ਵਿਖੇ ਸੰਗ਼ਤਾਂ ਵਲੋਂ ਸ਼ਬਦ ਕੀਰਤਨ ਗਾਇਣ ਦੀਆਂ ਧੁੰਨਾਂ ਨਾਲ ਮਾਹੌਲ ਰੂਹਾਨੀ ਬਣਿਆ।ਇਥੇ ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ ਪ੍ਰਭਾਤ ਫੇਰੀਆਂ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਇਕੱਠੀਆਂ ਹੁੰਦੀਆਂ ਹਨ।ਜਿਥੇ ਪ੍ਰਭਾਤ ਫੇਰੀਆਂ ਦੇ ਮੁੱਖ ਆਗੂਆਂ ਦਾ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂਂ ਪ੍ਰਭਾਤ ਫੇਰੀਆਂ ਦੇ ਆਗੂਆਂ ਦਾ ਸਨਮਾਨ ਸਿਰੋਪਾਓ ਭੇਂਟ ਕਰਕੇ ਕੀਤਾ ਗਿਆ।ਸੰਗਤਾਂ ਲਈ ਚਾਹ ਅਤੇ ਮਠਿਆਈ ਆਦਿ ਵਰਤਾਏ ਗਏ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply