Saturday, October 3, 2026

ਟੁੱਟੀਆਂ ਸੜਕਾਂ ਤੇ ਵਿਚ ਟੋਏ…………

ਸੰਦੌੜ, 24 ਨਵੰਬਰ (ਹਰਮਿੰਦਰ ਸਿੰਘ ਭੱਟ) – ਸ਼ੇਰਪੁਰ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਣ ਕਰ ਕੇ ਜਿੱਥੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਉੱਥੇ ਵਾਹਨਾਂ ਦੀ ਟੁੱਟ ਭੱਜ ਵੀ ਵੱਡੇ ਪੱਧਰ ਤੇ ਹੋ ਰਹੀ ਹੈ।ਕਸਬੇ ਦੇ ਮੁੱਖ ਬੱਸ ਅੱਡੇ ਦੇ ਸਾਹਮਣੇ ਸੜਕ ਦਾ ਨਾਂ ਨਿਸ਼ਾਨ ਹੀ ਨਹੀਂ ਹੈ।ਸੜਕ ਤੇ ਮਿੱਟੀ ਅਤੇ ਰੋੜਿਆਂ ਕਾਰਨ ਤਰੱਕੀ ਦੇ ਰਸਤੇ ਵਾਲਾ ਪੰਜਾਬ ਕੋਈ ਹੋਰ ਹੀ ਤਸਵੀਰ ਪੇਸ਼ ਕਰਦਾ ਨਜ਼ਰ ਆ ਰਿਹਾ ਹੈ।ਸੜਕ ਤੇ ਖੜੇ ਨਾਲੀਆਂ ਦੇ ਗੰਦੇ ਪਾਣੀ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਨੇੜਲੀ ਮਾਰਕੀਟ ਦੇ ਦੁਕਾਨਦਾਰਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ।ਇਸ ਤਰ੍ਹਾਂ ਸ਼ੇਰਪੁਰ ਤੋਂ ਬਰਨਾਲਾ, ਰਾਏਕੋਟ, ਧੂਰੀ, ਮਹਿਲ ਕਲਾਂ ਨੂੰ ਜਾਂਦੀਆਂ ਪ੍ਰਮੁੱਖ ਸੜਕਾਂ ਤੇ ਬਣੇ ਡੂੰਘੇ ਟੋਏ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ।ਇਲਾਕੇ ਦੇ ਲੋਕ ਵਾਰ ਵਾਰ ਮੰਗ ਕਰ ਚੁੱਕੇ ਹਨ ਕਿ ਸਰਕਾਰ ਸੜਕਾਂ ਨੂੰ ਤੁਰੰਤ ਨਵੀਆਂ ਬਣਾਏ।ਪਰ ਸਰਕਾਰ ਦਾ ਧਿਆਨ ਇੱਧਰ ਕਦ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply