
ਅਲਗੋ ਕੋਠੀ, 24 ਨਵੰਬਰ (ਹਰਦਿਆਲ ਸਿੰਘ ਭੇਣੀ) – ਕਸਬਾ ਅਲਗੋ ਕੋਠੀ ਦੇ ਸ਼ਿਵ ਮੰਦਰ ਵਿਖੇ ਮੁਰਤੀਆਂ ਦੇ 6 ਮੁੱਕਟ,, ਸੋਨੇ ਦੀ ਨੱਥ ਅਤੇ ਨਗਦੀ ਚੋਰੀ ਹੋਣ ਦਾ ਸਮਾਚਾਰ ਪ੍ਰਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੰਡਤ ਗੋਬਿੰਦ ਸ਼ਰਮਾ ਨੇ ਦਸਿਆ ਕਿ ਉਹ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਜਦ ਅਪਣੇ ਕਮਰੇ ਵਿਚੋਂ ਮੰਦਰ ਆਏ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਮੰਦਰ ਦੇ ਜਿੰਦਰੇ ਟੁੱਟੇ ਹੋਏ ਸਨ।ਇਸ ਦੀ ਸੁਚਨਾ ਉਨਾਂ ਨੇ ਤੁੰਰਤ ਮਦੰਰ ਕਮੇਟੀ ਨੁੰ ਦਿੱਤੀ ।ਮੰਦਰ ਕਮੇਟੀ ਦੀ ਹਾਜਰੀ ਵਿਚ ਜਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਮੰਦਰ ਵਿਚ ਪਈਆਂ 6 ਮੁਰਤੀਆਂ ਦੇ ਚਂਾਦੀ ਦੇ ਮੁੱਕਟ, ਇਕ ਸੋਨੇ ਦੀ ਨੱਥ 3 ਚਾਂਦੀ ਦੀਆਂ ਮਾਲਾ, ਇਕ ਚਾਂਦੀਂ ਦੀ ਬੰਸਰੀ, 4 ਪਿੱਤਲ ਦੀਆਂ ਮੁਰਤੀਆਂ, ਇੱਕ ਲੈਪਟੋਪ ਅਤੇ ਗੋਲਕ ਵਿਚ ਪਏ ਪੰਜ ਹਜਾਰ ਰੁਪਏ ਗਾਇਬ ਸਨ । ੳਨਿਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਤਾਂ ਮੋਕੇ ਤੇ ਪੁੱਜੇ ਐਸ.ਪੀ (ਡੀ) ਜਗਮੋਹਨ ਸਿੰਘ, ਡੀ. ਐਸ ਪੀ ਗੁਰਚਰਨ ਸਿੰਘ, ਐਸ.ਐਚ.ਓ ਵਲਟੋਹਾ ਸਰਜੀਤ ਸਿੰਘ, ਬੁਟਰ ਚੋਕੀਂ ਇੰਚਾਰਜ ਕਿਰਪਾਲ ਸਿੰਘ ਰੰਧਾਵਾ ਨੇ ਵਾਪਰੀ ਘਟਨਾ ਦਾ ਜਇਜ਼ਾ ਲਿਆ।ਇਸ ਮੋਕੇ ਜਗਮੋਹਨ ਸਿੰਘ ਨੇ ਕਿਹਾ ਕਿ ਵਾਪਰੀ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ।ਇਸ ਮੋਕੇ ਮੰਦਰ ਕਮੇਟੀ ਦੇ ਵਾਈਸ ਪ੍ਰਧਾਨ ਸ਼ੁਰੇਸ਼ ਕੁਮਾਰ ਡਾ. ਵਰਿੰਦਰ ਰਾਮਪਾਲ, ਵਿਜੇ ਕੁਮਾਰ ਬਾਉ ਰਾਮ, ਸਰਪੰਚ ਮਨਜੀਤ ਸਿੰਘ ਸੰਜੀਵ ਸ਼ਰਮਾ ਸ਼ੁਰੇਸ਼ ਕੁਮਾਰ ਪਿੰਕਾ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਆਦਿ ਮੌਜੁਦ ਸਨ ।ਇਸ ਸਬੰਧੀ ਵਾਪਰੀ ਘਟਨਾ ਕਾਰਨ ਕਸਬੇ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ ।
Punjab Post Daily Online Newspaper & Print Media