Tuesday, April 28, 2026

ਅਪ੍ਰੈਲ 2016 ‘ਚ ਕਰੁਣਾਸਾਗਰ ਭਗਵਾਨ ਵਾਲਮੀਕ ਮੰਦਰ ਸੰਗਤਾਂ ਨੂੰ ਹੋਵੇਗਾ ਸਮਰਪਿਤ- ਰਣੀਕੇ

PPN2511201508ਅੰਮ੍ਰਿਤਸਰ, 25 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਪੰਜਾਬ ਦੇ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਹਰ ਵਰਗ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਵੱਖ-ਵੱਖ ਵਰਗਾਂ ਦੇ ਹਿੱਤਾਂ ਦੇ ਮੱਦੇਨਜ਼ਰ ਲੋੜੀਦੀਆਂ ਭਲਾਈ ਸਕੀਮਾਂ ਵੱਲ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ।  ਅੱਜ ਪਰਿਵਾਰ ਸਮੇਤ ਸਥਾਨਕ ਕਰੁਣਾਸਾਗਰ ਭਗਵਾਨ ਵਾਲਮੀਕ ਮੰਦਰ, ਰਾਮ ਤੀਰਥ ਵਿਖੇ ਨਤਮਸਤਕ ਹੋਣ ਪਿੱਛੋਂ ਸ. ਰਣੀਕੇ ਨੇ ਸੰਗਤਾਂ ਨੂੰ ਗੁਰਪੁਰਬ ਅਤੇ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਆਉਾਂਦੇ ਪ੍ਰੈਲ ਮਹੀਨੇ ਤੱਕ ਪੰਜਾਬ ਸਰਕਾਰ ਵਲੋਂ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਕਰੁਣਾਸਾਗਰ ਭਗਵਾਨ ਵਾਲਮੀਕ ਯਾਦਗਾਰ ਸੰਗਤਾਂ ਦੇ ਸਮਰਪਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਚਲ ਰਹੇ ਉਸਾਰੀ ਕਾਰਜਾਂ ਦਾ ਨਿਰੀਖਣ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਾਰੀ ਕਾਰਜ ਮੁਕੰਮਲ ਹੋਣ ਪਿੱਛੋਂ ਇਹ ਅਸਥਾਨ ਨਮੂਨੇ ਦੀ ਉਸਾਰੀ, ਸੁੰਦਰਤਾ ਦਾ ਮਾਡਲ ਅਤੇ ਅਲੌਕਿਕ ਦਿਖ ਪੇਸ਼ ਕਰੇਗਾ ਜੋ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗਾ।  ਸ. ਰਣੀਕੇ ਨੇ ਕਿਹਾ ਕਿ ਮੰਦਰ ਦੇ ਖਾਸ ਡਿਜਾਈਨਾਂ ਵਾਲੇ ਗੁਬੰਦ, ਮੁਖ ਮੰਦਰ, ਪਰਿਕਰਮਾ ਦੁਆਲੇ ਵਿਸ਼ੇਸ ਤਰ੍ਹਾਂ ਦਾ ਪੀਲਾ ਪੱਥਰ ਲਗਵਾਇਆ ਜਾ ਰਿਹਾ ਹੈ ਜੋ ਕਿ ਇਕ ਖਾਸ ਤਰ੍ਹ੍ਹਾਂ ਦੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰੋਜੈਕਟ ਨੂੰ ਇਕ ਮਿਸ਼ਨ ਵਜੋਂ ਲੈਂਦਿਆਂ ਲਗਾਤਾਰ ਕੰਮ ਦੀ ਨਿਗਾਸਾਨੀ ਬਣਾਈ ਹੋਈ ਹੈ ਅਤੇ ਮੁੱਖ ਮੰਦਿਰ ਤੋਂ ਇਲਾਵਾ ਵਿਸ਼ੇਸ ਤਰ੍ਹਾਂ ਦਾ ਮਿਊਜ਼ੀਅਮ, ਪੈਨੋਰਮਾ, ਸ਼ਰਧਾਲੂਆਂ ਦੇ ਰਹਿਣ ਲਈ ਸਰਾਂ, ਪ੍ਰਬੰਧਕੀ ਬਲਾਕ, ਜੋੜਾ ਘਰ ਅਤੇ ਲੰਗਰ ਹਾਲ ਤੋਂ ਇਲਾਵਾ ਪ੍ਰਾਰਥਨਾ ਅਤੇ ਪ੍ਰਵਚਨਾਂ ਲਈ ਵਿਸ਼ਵ ਪੱਧਰੀ ਹਾਲ ਦੀ ਉਸਾਰੀ ਅਧੀਨ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਦਿਰ ਨੂੰ ਚੁਫੇਰਿਓਂ ਪਰਿਕਰਮਾ ਨਾਲ ਜੋੜਿਆ ਗਿਆ ਹੈ ਜੋ ਕਿ ਸਿੱਧੇ ਤੌਰ ‘ਤੇ ਢਿਉੜੀਆਂ ਨਾਲ ਜੁੜਦੀ ਹੈ। ਸ੍ਰੀ ਰਾਮ ਤੀਰਥ ਅਸਥਾਨ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਦੀ ਗੱਲ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਇਹ ਪਾਵਨ ਅਸਥਾਨ ਬਹੁਤ ਹੀ ਅਮੀਰ ਇਤਿਹਾਸਕ ਮਹੱਤਤਾ ਅਤੇ ਵਿਰਾਸਤ ਦਾ ਗਵਾਹ ਹੈ ਜਿੱਥੇ ਸੀਤਾ ਮਾਤਾ ਜੀ ਨੇ ਲਵ-ਕੁਸ਼ ਨੂੰ ਜਨਮ ਦਿੱਤਾ ਸੀ। ਇਸੇ ਦੌਰਾਨ ਆਪਣੀ ਪਤਨੀ ਸ਼੍ਰੀਮਤੀ ਕੰਵਲਜੀਤ ਕੌਰ, ਕੌਂਸਲਰ ਓਮ ਪ੍ਰਕਾਸ਼ ਗੱਬਰ, ਮਹੰਤ ਮਲਕੀਤ ਨਾਥ ਆਦਿ ਨਾਲ ਸ. ਰਣੀਕੇ ਨੇ ਉਸਾਰੀ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਰਧਾਂਲੂਆਂ ਦੀ ਸਹੂਲਤ ਲਈ ਬਣਾਈ ਜਾ ਰਹੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply