Tuesday, April 28, 2026

ਅਕਾਲੀ ਆਗੂ ਦੀਦਾਰ ਸਿੰਘ ਦੋਬੁਰਜੀ ਦੀ ਭਾਬੀ ਦਾ ਦੇਹਾਂਤ ਅੰਤਿਮ ਸਸਕਾਰ ਹੋਇਆ

PPN2511201511ਅੰਮ੍ਰਿਤਸਰ, 25 ਨਵੰਬਰ (ਗੁਰਚਰਨ ਸਿੰਘ) ਜਿਲਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਦੀਦਾਰ ਸਿੰਘ ਦੋਬੁਰਜੀ ਨੂੰ ਉਦੋਂ ਭਾਰੀ ਸਦਮਾ ਪੁੱਜਾ ਜਦ ਉਨ੍ਹਾਂ ਦੀ 60 ਸਾਲਾ ਭਾਬੀ ਜਸਵੀਰ ਕੋਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ।ਉਨ੍ਹਾਂ ਦਾ ਸੰਸਕਾਰ ਸਥਾਨਕ ਦੋਬੁਰਜੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਅਤੇ ਉਨਾਂ ਦੀ ਚਿਤਾ ਨੂੰ ਅਗਨੀ ਉਨਾਂ ਦੇ ਬੇਟੇ ਤਜਿੰਦਰਜੀਤ ਸਿੰਘ ਨੇ ਦਿਖਾਈ।ਇਸ ਦੁੱਖ ਦੀ ਘੜੀ ਵਿੱਚ ਰਾਣਾ ਪਲਵਿੰਦਰ ਸਿੰਘ ਪ੍ਰਧਾਨ ਲੋਕਲ ਗੁ: ਪ੍ਰਬੰਧਕ ਕਮੇਟੀ ਗੁਰਦੁਆਰਾ ਵੱਲਾ ਤੇ ਅਟਾਰੀ ਸਾਹਿਬ, ਜੋਬਨਜੀਤ ਸਿੰਘ ਸ਼ੰਕਰਪੁਰੀਆ ਮੈਨੇਜਰ, ਭਾਜਪਾ ਆਗੂ ਕੰਵਰ ਜਗਦੀਪ ਸਿੰਘ,ਹਰਜਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਤਰਸੇਮ ਸਿੰਘ ਰਾਮਪੁਰਾ, ਨਿਰੰਜਨ ਸਿੰਘ ਦੋਬੁਰਜੀ, ਡਾ. ਧਨਵੰਤ ਸਿੰਘ, ਸੁਰਿੰਦਰ ਸਿੰਘ ਸ਼ਾਹ, ਸ਼ਿਗਾਰਾ ਸਿੰਘ, ਬਲਕਾਰ ਸਿੰਘ ਨੇ ਦੀਦਾਰ ਸਿੰਘ ਦੋਬੁਰਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply