Thursday, March 12, 2026

ਗੁ: ਸ਼ਹੀਦ ਭਾਈ ਪ੍ਰਤਾਪ ਸਿੰਘ (ਸਾਕਾ ਪੰਜਾ ਸਾਹਿਬ) ਵਿਖੇ ਸ਼ਰਧਾ ਨਾਲ ਮਨਾਇਆ ਗੁਰਪੁਰਬ

PPN2511201516ਪੱਟੀ, 25 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ (ਸਾਕਾ ਪੰਜਾ ਸਾਹਿਬ) ਵਿਖੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ।ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।ਇਸ ਮੌਕੇ ਸਵਰਨਕਾਰ ਸੰਘ ਪੱਟੀ ਦੇ ਪ੍ਰਧਾਨ ਸਤਨਾਮ ਸਿੰਘ ਦਾਸੂਵਾਲ, ਸਵਰਨਕਾਰ ਸਮੂਹ ਰਾਜਪੂਤ ਬਿਰਾਦਰੀ ਦੇ ਪ੍ਰਧਾਨ ਬਲਕਾਰ ਸਿੰਘ ਦਾਸੂਵਾਲ, ਬਿਰਾਦਰੀ ਚੇਅਰਮੈਨ ਹਰਬੰਸ ਸਿੰਘ ਸਰਾਫ ਕਾਲੇਕੇ ਵਾਲੇ, ਪ੍ਰਧਾਨ ਸੁਖਵਿੰਦਰ ਸਿੰਘ ਸ਼ਿੰਦਾ, ਗੁਰਜੀਤ ਸਿੰਘ ਕੁੱਕੂ, ਕੁਲਵਿੰਦਰ ਸਿੰਘ ਬੱਬਾ ਕੌਂਸਲਰ, ਮਨੋਹਰ ਸਿੰਘ ਦਾਸੂਵਾਲ, ਜਗਮੋਹਨ ਸਿੰਘ, ਗੁਰਮੇਜ ਸਿੰਘ, ਰਜਿੰਦਰ ਸਿੰਘ ਰਿੰਕੂ, ਗੁਰਨਾਮ ਸਿੰਘ, ਗੁਰਪ੍ਰਤਾਪ ਸਿੰਘ, ਸੁਖਵੰਤ ਸਿੰਘ ਭਾਊ, ਅਜੀਤ ਸਿੰਘ ਦਾਸੂਵਾਲ, ਬਲਜੀਤ ਸਿੰਘ, ਪਵਨ ਧਵਨ ਆਦਿ ਹਾਜਿਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply