ਪੱਟੀ, 25 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਅੱਜ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ ਵਲੋਂ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਉਨਾਂ ਦੇ ਚਾਰ ਸਾਥੀਆਂ ਨੂੰ 4 ਦਸੰਬਰ 2015 ਤੱਕ ਨਿਆਂਤਿਕ ਹਿਰਾਸਤ ਵਿੱਚ ਹੁਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ।ਅੱਜ ਬਲਜੀਤ ਸਿੰਘ ਦਾਦੂਵਾਲ ਤੇ ਉਨਾਂ ਦੇ ਚਾਰ ਹੋਰ ਸਾਥੀਆਂ ਨੂੰ ਐਸ.ਡੀ.ਐਮ ਪੱਟੀ ਦੇ ਪੇਸ਼ ਕੀਤਾ ਜਾਣਾ ਸੀ।ਇਸ ਸਬੰਧੀ ਪੁਲੀਸ ਥਾਣਾ ਪੱਟੀ ਦੀ ਐਸ.ਐਚ.ਓ ਰਾਜਵਿੰਦਰ ਕੌਰ ਅਤੇ ਪੁਲੀਸ ਥਾਣਾ ਸਰਹਾਲੀ ਦੇ ਅਡੀਸ਼ਨਲ ਐਸ.ਐਚ.ਓ ਦਿਲਰਾਜ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਪੱਟੀ ਕਚਿਹਰੀ ਨਜਦੀਕ ਨਾਕਾਬੰਦੀ ਕੀਤੀ ਗਈ ਸੀ ਤੇ ਵੱਡੀ ਗਿਣਤੀ ਸਮਰਥਕ ਤੇ ਰਿਸ਼ਤੇਦਾਰ ਹਾਜਿਰ ਸਨ।ਬਾਅਦ ਦੁਪਹਿਰ ਤੱਕ ਸਾਰੇ ਇੰਤਜਾਰ ਕਰਦੇ ਰਹੇ, ਪਰ ਭਾਈ ਦਾਦੂਵਾਲ ਤੇ ਉਨਾਂ ਦੇ ਸਾਥੀਆਂ ਨੂੰ ਪੱਟੀ ਨਾ ਲਿਆਂਦਾ ਗਿਆ ਅਤੇ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ ਦੇ ਤਰਨਤਾਰਨ ਵਿਖੇ ਹੀ ਪੇਸ਼ ਕਰਕੇ 4 ਦਸੰਬਰ 2015 ਤੱਕ ਦੀ ਤਰੀਕ ਪਾ ਕੇ ਵਾਪਿਸ ਹੁਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ।ਪੇਸ਼ ਕੀਤੇ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਪੁੱਤਰ ਪ੍ਰੀਤਮ ਸਿੰਘ ਵਾਸੀ ਭੈਣੀ ਬਾਂਗਰ ਜਿਲਾ ਗੁਰਦਾਸਪੁਰ, ਭਾਈ ਤਰਨਬੀਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਵਾਰਡ ਨੰਬਰ 2 ਮਸਤੂਕੋਟ ਅੰਮ੍ਰਿਤਸਰ, ਰਾਜਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਗਿਆਨ ਥਾਣਾ ਰਾਮਾ ਜਿਲਾ ਬਠਿੰਡਾ, ਨਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਹੀਆਂ ਜਿਲਾ ਮਾਨਸਾ ਸ਼ਾਮਿਲ ਸਨ।ਪੱਟੀ ਕਚਹਿਰੀ ਦੇ ਬਾਹਰ ਪੇਸ਼ੀ ਭੁਗਤਣ ਵਾਲਿਆਂ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਉਡੀਕ ਵਿੱਚ ਭਾਈ ਦਾਦੂਵਾਲ ਦਾ ਸਹੁਰਾ ਡਾ. ਗੁਰਮੀਤ ਸਿੰਘ ਖਾਲਸਾ ਬਰੂ ਵਾਲੀ ਮੰਡੀ, ਪੰਥਕ ਸੇਵਾ ਲਹਿਰ ਤੋਂ ਭਾਈ ਕੁਲਵਿੰਦਰ ਸਿੰਘ ਡੋਗੋਰੋਮਾਣਾ, ਬਲਵਿੰਦਰ ਸਿੰਘ ਪੱਖੀ ਕਲਾਂ, ਜਸਕਰਨ ਸਿੰਘ, ਨਿਰਮਲ ਸਿੰਘ, ਗੁਰਪਿਆਰ ਸਿੰਘ, ਸੁਖਦੇਵ ਸਿੰਘ, ਬੋਹੜ ਸਿੰਘ ਭੋਟੀਵਾਲਾ, ਸਿਕੰਦਰ ਸਿੰਘ, ਸ਼ਮਸ਼ੈਰ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਗਗਨਦੀਪ ਸਿੰਘ ਆਦਿ ਹਾਜਿਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media