Thursday, March 12, 2026

ਸਾਬਕਾ ਸਪੀਕਰ ਕਾਹਲੋਂ ਵੱਲੋਂ ਅਮਰਜੀਤ ਸਿੰਘ ਭਾਟੀਆ ਦਾ ਸਨਮਾਨ

PPN2511201519ਬਟਾਲਾ, 25 ਨਵੰਬਰ (ਨਰਿੰਧਰ ਸਿੰਘ ਬਰਨਾਲ)- ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਫਤਿਹਗੜ ਚੂੜੀਆਂ ਵਿਖੇ ਪ੍ਰਿੰਸੀਪਲ ਅਨੀਤਾ ਅਰੋੜਾ ਤੇ ਸਮੂਹ ਸਟਾਫ ਵੱਲੋ ਕਰਵਾਏ ਗਏ ਸਾਇਕਲ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋ ਸਮਾਜਕ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਦਾਜ ਦੀ ਸਮੱਸਿਆ, ਨਸ਼ਿਆਂ ਨਾਲ ਵਿਗੜਦਾ ਸਮਾਜਕ ਮਹੌਲ ਸਬੰਧੀ ਕੋਰੀੳਗਰਾਫੀ ਤੇ ਗੀਤ, ਕਵਿਤਾਵਾਂ ਪੇਸ਼ਕੀਤੀਆਂ, ਇਸ ਸਮਾਗਮ ਵਿਚ ਸਾਬਕਾ ਸਪੀਕਰ ਸz. ਨਿਰਮਲ ਸਿੰਘ ਕਾਹਲੋਂ ਨੇ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਤੇ ਆਰਟ ਐਂਡ ਕਰਾਫਟ ਰੂਮ ਦਾ ਉਦਘਾਟਨ ਕੀਤਾ।ਆਪਣੇ ਸੰਬੋਧਨੀ ਸਬਦਾਂ ਵਿਚ ਲੜਕੀਆਂ ਨੂੰ ਸਮਾਜ ਵਿੱਚ ਕਾਮਯਾਬ ਹੋਣ ਵਾਸਤੇ ਸਿਖਿਅਤ ਹੋਣ ਵਾਸਤੇ ਪ੍ਰੇਰਿਆ।ਇਸ ਮੌਕੇ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਸੰਤੋਖਰਾਜ ਸਿੰਘ, ਡੀ ਐਸ ਐਸ ਗੁਰਦਾਸਪੁਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ, ਜਿਲ੍ਹੇ ਭਰ ਵਿਚੋ ਪ੍ਰਿੰਸੀਪਲ ,ਲੈਕਚਰਾਰ ਤੇ ਅਧਿਆਪਕ ਪਹੁੰਚੇ। ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਦੀਆਂ ਜਿਲ੍ਹਾ ਗੁਰਦਾਸਪੁਰ ਦੀਆਂ ਟੀਮਾਂ ਦੇ ਇੰਚਾਰਜਾਂ ਦਾ ਸਨਮਾਨ ਕੀਤਾ ਗਿਆ। ਨਿਰੀਖਣ ਟੀਮ ਇੰਚਾਰਜ ਸ੍ਰੀ ਅਮਰਜੀਤ ਸਿੰਘ ਭਾਟੀਆ ਤੇ ਸਾਬਕਾ ਜਿਲ੍ਹਾ ਸਿਖਿਆ ਅਫਸਰ (ਜਿਲ੍ਹਾ ਪ੍ਰੀਸ਼ਦ) ਗੁਰਦਾਸਪੁਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ, ਰਮਨਪ੍ਰੀਤ ਕੌਰ, ਜਸਬੀਰ ਕੌਰ, ਇੰਨਸਰਵਿਸ ਪ੍ਰਿੰਸੀਪਲ ਸ੍ਰੀ ਗੁਪਤਾ, ਨਿਰੀਖਣ ਟੀਮ ਇੰਚਾਰਜ ਸ੍ਰੀ ਰਜਿੰਦਰ ਕੁਮਾਰ, ਆਦਿ ਪਤਵੰਤੇ ਹਾਜ਼ਰ ਸਨ।ਪ੍ਰਿੰਸੀਪਲ ਅਨੀਤਾ ਅਰੋੜਾ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਪਤਵੰਤਿਆਂ ਦਾ ਧਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply