Thursday, April 30, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਨੰਗਲ ਦੇ ਵਿਦਿਆਰਥੀਆਂ ਨੂੰ ਦਸਤਾਰਾਂ ਵੰਡੀਆਂ

PPN2511201520ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਲੂ ਨੰਗਲ, ਅੰਮ੍ਰਿਤਸਰ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ ਜਦੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰ: ਸਿ: ਅੰਮ੍ਰਿਤਸਰ ਸਰਦਾਰਨੀ ਜੋਗਿੰਦਰ ਕੌਰ ਨੇ ਆਪਣੇ ਹੱਥੀਂ ਦਸਤਾਰਾਂ ਤਕਸੀਮ ਕੀਤੀਆਂ ਅਤੇ ਦਸਤਾਰ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਨੇ ਆਖਿਆ ਕਿ ਮਨੁੱਖ ਆਪਣੀ ਦਸਤਾਰ, ਗੁਫਤਾਰ ਅਤੇ ਰਫਤਾਰ ਤੋਂ ਪਹਿਚਾਣਿਆ ਜਾਂਦਾ ਹੈ। ਨਾਲ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਬੰਨੀਆਂ ਹੋਈਆਂ ਸੁੰਦਰ ਦਸਤਾਰਾਂ ਦੀ ਰੱਜ ਕੇ ਤਾਰੀਫ ਕੀਤੀ।ਇਸ ਦੇ ਨਾਲ ਹੀ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰਵੀਂ ਸ਼੍ਰੇਮਣੀਆਂ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੁੰ ਸਵੈਟਰ ਵੀ ਗਿਫਟ ਕੀਤੇ।ਇਸ ਤੋਂ ਪਹਿਲਾਂ ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਸੁਖਦੇਵ ਸਿੰਘ ਸੰਧਾਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਸਾਲ 2001 ਤੋਂ ਦਸਤਾਰਧਾਰੀ ਹਨ ਅਤੇ ਕੋਈ ਵੀ ਵਿਦਿਆਰਥੀ ਦਸਤਾਰ ਦੇ ਬਗੈਰ ਸਕੂਲ ਨਹੀਂ ਆਉਂਦਾ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਉਨ੍ਹਾਂ ਦੀ ਬੇਨਤੀ ਮੰਨ ਕੇ ਸz: ਗੁਰਦੀਪ ਸਿੰਘ ਜੀ ਯੂ.ਐਸ.ਏ ਨਿਵਾਸੀ ਨੇ ਸਾਰੇ ਵਿਦਿਆਰਥੀਆਂ ਲਈ ਪੱਗਾਂ ਮੁਫਤ ਗਿਫਟ ਕੀਤੀਆਂ ਹਨ, ਜਦੋਂ ਕਿ ਸਵੈਟਰ ਉਨ੍ਹਾਂ ਵੱਲੋਂ ਆਪਣੀ ਘਰ ਲਗਾਈ ਹੋਈ ਗੁਰੂ ਦੀ ਗੋਲਕ ਵਿੱਚੋਂ ਖਰੀਦੇ ਹਨ। ਇਸ ਮੌਕੇ ‘ਤੇ ਜਿਲ੍ਹਾ ਕੈਰੀਅਰ ਗਾਈਡੈਂਸ ਕਾਊਂਸਲਰ ਸ: ਗੁਰਪ੍ਰੀਤ ਸਿੰਘ ਅਜਨਾਲਾ ਨੇ ਆਪਣੇ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਦੋ ਵੱਡੀਆਂ ਦਰੀਆਂ ਦਾਨ ਵਜੋਂ ਦੇਣ ਦਾ ਐਲਾਨ ਕੀਤਾ।ਜਦੋਂ ਕਿ ਜਿਲ੍ਹਾ ਐਜੂਕੇਟ ਕੁਆਰਡੀਨੇਟਰ ਸz: ਸਨਬੀਰ ਸਿੰਘ ਗਿੱਲ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰੀ।ਸਮਾਗਮ ਤੋਂ ਪਹਿਲਾਂ ਮਾਣਯੋਗ ਉਪ ਜਿਲ੍ਹਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਆਈ ਤਿੰਨ ਮੈਂਬਰੀ ਟੀਮ ਨੇ ਸਕੂਲ ਦਾ ਮੁਆਇਨਾ ਵੀ ਕੀਤਾ ਅਤੇ ਲਾਇਬਰੇਰੀ ਦੇ ਪ੍ਰਬੰਧ ਦੀ ਪ੍ਰਸੰਸਾ ਕੀਤੀ। ਇਸਦੇ ਨਾਲ ਹੀ ਪੰਜਾਬੀ, ਹਿੰਦੀ ਅਤੇ ਕੈਰੀਅਰ ਗਾਈਡੈਂਸ ਕਾਰਨਰ ਦੀ ਵੀ ਤਾਰੀਫ ਕੀਤੀ ਅਤੇ ਕੁਲ ਮਿਲ ਕੇ ਸਕੂਲ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਨੂੰ ਤਸੱਲੀਬਖਸ਼ ਪਾਇਆ। ਸਮਾਗਮ ਵਿੱਚ ਮੰਚ ਦਾ ਸੰਚਾਲਣ ਸੁਖਦੇਵ ਸਿੰਘ ਸੰਧਾਵਾਲੀਆ ਅਤੇ ਗੁਰਵਿੰਦਰ ਕੌਰ ਗਿੱਲ ਨੇ ਸਾਂਝੇ ਤੌਰ ਤੇ ਕੀਤਾ। ਆਖੀਰ ਵਿੱਚ ਸਕੂਲ ਦੀ ਪ੍ਰਿੰ: ਸ੍ਰੀਮਤੀ ਮਨਵੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦੀ ਕੀਤਾ। ਇਸ ਮੌਕੇ ‘ਤੇ ਸਕੂਲ ਦੀ ਵਾਈਸ ਪ੍ਰਿੰ: ਸ੍ਰੀਮਤੀ ਸੁਸ਼ਮਾ ਸ਼ਰਮਾ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਅਵਨੀਤ ਕੌਰ, ਸ੍ਰੀਮਤੀ ਪ੍ਰਵੀਨ ਦਾਵੜਾ, ਸz: ਕਾਰਜ ਸਿੰਘ, ਸz: ਪਵਿੱਤਰਪਾਲ ਸਿੰਘ, ਹਰਜਤਿੰਦਰ ਕੌਰ, ਪਵਨਦੀਪ ਕੌਰ ਨੇ ਵੀ ਸਮਾਗਮ ਦੇ ਪ੍ਰੰਬਧਾਂ ਵਿੱਚ ਹਿੱਸਾ ਪਾਇਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply