ਫਗਵਾੜਾ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਸਤਨਾਮਪੁਰਾ, ਫਗਵਾੜਾ ਸਕੇਪ ਪੰਜਾਬ ਵਲੋਂ ਪ੍ਰਤਿਬਿੰਬ ਈ-ਪਤ੍ਰਿਕਾ ਘੁੰਡ ਚੁਕਾਈ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਫਗਵਾੜਾ ਦੇ ਕੌਂਸਲਰ ਪਰਮਜੀਤ ਕੌਰ ਕੰਬੋਜ ਨੇ ਕੀਤੀ।ਸਮਾਗਮ ਦਾ ਸ਼ੁਰੂਆਤ ਕਪੂਰ ਸਿੰਘ ਨੇ ਪੰਜਾਬੀ ਕਿੱਸੇ ਸੁਣਾ ਕੇ ਕੀਤੀ।ਇਸ ਤੋਂ ਇਲਾਵਾ ਮਸ਼ਹੂਰ ਕਵੀ ਜਵਾਹਰ ਧੀਰ, ਮਨੋਜ ਫਗਵਾੜਵੀ, ਸੁਖਦੇਵ ਗੰਢਵਾ, ਬਲਦੇਵ ਰਾਜ ਕੋਮਲ, ਜਸਪਾਲ ਜੀਰਵੀ, ਨਗੀਨਾ ਸਿੰਘ ਬਲਰਾਣ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਤੇ ਵਰਿੰਦਰ ਕੰਬੋਜ ਅਤੇ ਸ਼੍ਰੀਮਤੀ ਪਰਮਜੀਤ ਕੌਰ ਵਲੋਂ ਸਾਂਝੇ ਤੋਰ ਤੇ ਪਤ੍ਰਿਕਾ ਪ੍ਰਤਿਬਿੰਬ ਦੀ ਘੁੰਡ ਚੁਕਾਈ ਕੀਤੀ ਗਈ। ਵਰਿੰਦਰ ਕੰਬੋਜ ਨੇ ਪੰਜਾਬੀ ਭਾਸ਼ਾ ਦੇ ਪਸਾਰ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਿਆਸਤ ਵਿੱਚ ਚੰਗੇ ਲੋਕ ਅੱਗੇ ਲਿਆਉਣ ਵਾਸਤੇ ਲੋਕਾ ਨੂੰ ਇੱਕਜੁੱਟ ਹੋਣ ਲਈ ਅਪੀਲ ਕੀਤੀ ਅਤੇ ਲੋਕਾਂ ਵਿੱਚ ਵੱਧ ਰਹੇ ਨਸ਼ਿਆ ਤੇ ਆਪਣੀ ਚਿੰਤਾ ਪ੍ਰਗਟ ਵੀ ਕੀਤੀ। ਸਕੇਪ ਪੰਜਾਬ ਦੇ ਪ੍ਰਧਾਨ ਨੇ ਪੰਜਾਬੀ ਭਾਸ਼ਾ ਵਿੱਚ ਆ ਰਹੇ ਨਿਘਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦੱਸਿਆ ਕਿ ਇਹ ਈ-ਪ੍ਰਤਿਕਾ ਪੰਜਾਬ ਤੋਂ ਦੂਰ ਵਸਦੇ ਪੰਜਾਬੀਆਂ ਲਈ ਸਹਾਇਕ ਹੋਵੇਗੀ।ਕੌਂਸਲਰ ਪਰਮਜੀਤ ਕੌਰ ਨੇ ਸਕੇਪ ਪੰਜਾਬ ਦੀ ਇਸ ਪਤ੍ਰਿਕਾ ਦੀ ਸ਼ਲਾਘਾ ਕੀਤੀ। ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆ ਨੂੰ ਮੰਤਰ ਮੁਗਧ ਕੀਤਾ।ਇਸ ਮੌਕੇ ਤੇ ਡਾ. ਅਮਰਜੀਤ ਸਿੰਘ, ਮਨਦੀਪ ਸਿੰਘ, ਦਿਲਬਾਗ ਸਿੰਘ, ਹਰਚਰਨ ਭਾਰਤੀ, ਕੁਨਾਲ ਸ਼ਰਮਾ, ਹਰਮਿੰਦਰ ਸਿੰਘ ਵਿਰਦੀ , ਸਕੇਪ ਪੰਜਾਬ ਸੰਸਥਾ ਅਤੇ ਕੋਮਲ ਕਲਾਵਾਂ ਫਗਵਾੜਾ ਨਾਲ ਸਬੰਧਤ ਹੋਰ ਮੈਂਬਰ ਵੀ ਸ਼ਾਮਿਲ ਹੋਏ।ਇਸ ਈ-ਪਤ੍ਰਿਕਾ ਦਾ ਉਤਾਰਾ ਸਕੇਪ ਪੰਜਾਬ ਦੀ ਵੈੱਬਸਾਇਟ www.scapepunjab.com ਤੋਂ ਕਰ ਸਕਦੇ ਹੋ।ਮੰਚ ਸਚਾਲਨ ਦੀ ਭੂੰਮਿਕਾ ਪਰਵਿੰਦਰ ਜੀਤ ਸਿੰਘ ਨੇ ਬਾਖੁਬੀ ਨਿਭਾਈ।ਮਨੋਜ ਫਗਵਾੜਵੀ ਵਲੋਂ ਆਏ ਲੇਖਕਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਕੇਪ ਪੰਜਾਬ ਸੰਸਥਾਂ ਵਲੋਂ ਆਏ ਹੋਏ ਮਹਿਮਾਨਾਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।ਬੜੇ ਹੀ ਖੁਸ਼ਗਵਾਰ ਮਾਹੋਲ ਵਿੱਚ ਸਮਾਗਮ ਯਾਦਗਾਰੀ ਹੋ ਾ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media