Tuesday, March 24, 2026

ਜੀ.ਐਨ.ਡੀ.ਯੂ ਦੇ ਲਾਇਫ ਲਾਂਗ ਲਰਨਿੰਗ ਡਿਪਾਰਟਮੈਂਟ ਨੇ ਲਗਾਈ ਪ੍ਰਦਰਸ਼ਨੀ

PPN2611201524

ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ 46ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਜੀ.ਐਨ.ਡੀ.ਯੂ ਵਿਖੇ ਚਲ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਲਾਇਫ ਲਾਂਗ ਲਰਨਿੰਗ ਡਿਪਾਰਟਮੈਂਟ ਦੇ ਵੱਲੋਂ ਵਿਭਾਗ ਮੁੱਖੀ ਗੁਰਪ੍ਰੀਤ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਬੇਮਿਸਾਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਦਿਲਚਸਪੀ ਦਿਖਾਉਂਦੇ ਹੋਏ ਖਰੀਦੋ ਫਰੋਖਤ ਕੀਤੀ ਗਈ। ਇਸ ਦੋਰਾਨ ਬੇਬੀ ਕਾਰਨਰ, ਵੂਲਨ ਬੇਬੀ ਗਾਰਮੈਂਟਸ, ਬਲਾਕ ਪੇਟਿੰਗ, ਟਾਏ ਐਂਡ ਤਾਏ ਖੂਬ ਆਕਰਸ਼ਣ ਦਾ ਕੇਂਦਰ ਰਹੇ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਵਿਭਾਗ ਦੀ ਮੈਡਮ ਪਾਇਲ ਸ਼ਰਮਾ ਨੇ ਦੱਸਿਆ ਕਿ ਵੀਸੀ ਪ੍ਰੋ: ਡਾ: ਅਜੈਬ ਸਿੰਘ ਬਰਾੜ, ਰਜਿਸਟਰਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਸੁਚੱਜੀ ਅਗਵਾਈ ਤੇ ਵਿਭਾਗ ਮੁੱਖੀ ਪ੍ਰੋ: ਡਾ: ਮੈਡਮ ਗੁਰਪ੍ਰੀਤ ਕੋਰ ਦੀ ਦੇਖ ਰੇਖ ਹੇਠ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਕਈ ਆਕਰਸ਼ਿਤ ਚੀਜ਼ਾਂ ਦਾ ਨਿਰਮਾਣ ਕੀਤਾ ਗਿਆ ਹੈ। ਜੋ ਆਪਣੇ ਆਪ ਵਿਚ ਲਾਜ਼ਵਾਬੀ ਪੇਸ਼ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਵਲੋਂ ਬੱਚਿਆਂ ਨਾਲ ਸਬੰਧਤ ਗਰਮ ਸਰਦ ਸੂਟ, ਸੂਟਾਂ ਉਪਰ ਬਲਾਕ ਪੇਂਟਿੰਗ ਤੇ ਵਿਲੱਖਣ ਮੀਨਾਕਾਰੀ ਨਾਲ ਭਰਪੂਰ ਮਹਿਲਾ ਸੂਟਾਂ ਦੀ ਤਿਆਰੀ ਕੀਤੀ ਹੈ। ਇਸ ਮੋਕੇ ਮੈਡਮ ਤੇਜਪਾਲ, ਪ੍ਰਮੀਜੀਤ ਕੋਰ, ਹਿਨਾ ਸ਼ਰਮਾ, ਮਹਿਮਾ ਸ਼ਰਮਾ, ਮੇਘਨਾ ਸ਼ਰਮਾ, ਅਰੁਣ ਸ਼ਰਮਾ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply