Wednesday, March 25, 2026

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਵਾਲੀਬਾਲ ਵਿੱਚ ਪਹਿਲਾ ਸਥਾਨ

PPN2711201501ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਵਿੱਚ ਹਿੱਸਾ ਲੈਂਦੇ ਹੋਏ ਜੋਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਤੋਂ ਬਾਅਦ ਜਿਲ੍ਹੇ ਵਿਚ ਵੀ ਪਹਿਲਾ ਸਥਾਨ ਪਾ੍ਰਪਤ ਕੀਤਾ। ਐਥਲੈਟਿਕਸ ਖੇਡਾਂ ਵਿਚ ਵੀ ਬੱਚਿਆਂ ਨੇ ਜਿਲ੍ਹਾ ਪੱਧਰ ‘ਤੇ ਹਿੱਸਾ ਲਿਆ ਤੇ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ।ਇਨ੍ਹਾ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਲੁਹਾਰਾ ਟਰਾਂਸਪੋਰਟ ਵਲੋਂ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ।ਇਸ ਮੌਕੇ ਟਹਿਲ ਸਿੰਘ ਬੁੱਟਰ ਤੇ ਭੋਲਾ ਸਿੰਘ ਮਾਨ ਵੀ ਸ਼ਾਮਿਲ ਸਨ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਮਾਨ ਨੇ ਵੀ ਬੱਚਿਆਂ ਨੂੰ ਖੇਡਾਂ ਲਈ ਪੜ੍ਹਾਈ ਦੇ ਨਾਲ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖਿਡਾਰੀ ਅੰਡਰ ਜਿਲ੍ਹਾ ਪੰਜਾਬ ਸਕੂਲ ਖੇਡਾਂ ਅੰਡਰ 19 ਨੂਰ ਮਹਿਲ ਜਲੰਧਰ ਵਿਖੇ 29 ਤੋਂ 1 ਦਸੰਬਰ ਤੱਕ ਹਿੱਸਾ ਲੈਣ ਲਈ ਜਾ ਰਹੇ ਹਨ। ਇਸ ਮੌਕੇ ਗੁਰਿੰਦਰ ਸਿੰਘ ਲੁਹਾਰਾ ਐਮ. ਡੀ ਲੁਹਾਰਾ ਟਰਾਂਸਪੋਰਟ ਕੰਪਨੀ, ਟਹਿਲ ਸਿੰਘ ਬੁੱਟਰ ਜਿਲ੍ਹਾ ਪ੍ਰਧਾਨ ਯੂਨੀਅਨ ਬਠਿੰਡਾ, ਭੋਲਾ ਸਿੰਘ ਮਾਨ ਮੈਂਬਰ ਸ੍ਰੋਮਣੀ ਅਕਾਲੀ ਦਲ, ਸੁਖਜਿੰਦਰ ਸਿੰਘ ਸੁੱਖੀ, ਇੰਦਰਜੀਤ ਸਿੰਘ ਆਦਿ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply