ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਖੁਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਗਲੋਬਲ ਐਜੂਕੇਸ਼ਨਲ ਰੀਸਰਚ ਐਸੋਸੀਏਸ਼ਨ (ਗੇਰਾ) ਦੇ ਸਹਿਯੋਗ ਨਾਲ ਸਿੱਖਿਆ ਕਲਾਸ ਰੂਮ ਵਿੱਚ ਅਤੇ ਬਾਹਰ ਦੇ ਵਿਸ਼ੇ ‘ਤੇ 2 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਨੈਸ਼ਨਲ ਕੌਸਂਲ ਫ਼ਾਰ ਟੀਚਰ ਐਜੂਕੇਸ਼ਨ, ਨਵੀਂ ਦਿੱਲੀ ਦੇ ਚੇਅਰਮੈਨ ਡਾ: ਸੰਤੋਸ਼ ਪਾਂਡਾ ਅਤੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਮੌਜ਼ੂਦ ਸਨ।
ਚੇਅਰਮੈਨ ਡਾ. ਪਾਂਡਾ ਜੀ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਕਾਨਫਰੰਸ ਦੇ ਮੁੱਖ ਵਿਸ਼ੇ ਸਿੱਖਿਆ ਕਲਾਸ ਰੂਮ ਵਿੱਚ ਅਤੇ ਬਾਹਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰੋ: ਬੀ. ਕੇ. ਪਾਸੀ, (ਯੂਨੈਸਕੋ ਚੇਅਰ, ਪ੍ਰਧਾਨ (ਗੇਰਾ) ਨੇ ਐਸੋਸੀੲੈਸ਼ਨ ਦੇ ਟੀਚਿਆਂ ਅਤੇ ਵਰਲਡ ਕਾਨਫਰੰਸ ਦੇ ਵਿਸ਼ੇ ਅਤੇ ਹੋਰ ਸੰਬੰਧਿਤ ਉਪ ਵਿਸ਼ਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਟੈਕਨੋਲੋਜੀ ਦੇ ਯੁੱਗ ਵਿੱਚ ਸਾਰਾ ਵਿਸ਼ਵ ਇਕ ਓਪਨ ਕਲਾਸ ਰੂਮ ਹੈ, ਜਿਸ ਵਿੱਚ ਸਾਰੇ ਸਿੱਖਿਆ ਸ਼ਾਸ਼ਤਰੀ, ਖੋਜੀ, ਅਧਿਆਪਕ ਅਤੇ ਵਿਦਿਆਰਥੀ ਆਨਲਾਈਨ ਅਤੇ ਆਫ਼ਲਾਈਨ ਡਿਜ਼ੀਟਲ ਮਾਧਿਅਮਾਂ ਦੀ ਸਹਾਇਤਾ ਨਾਲ ਇਕ-ਦੂਸਰੇ ਦੇ ਨਾਲ ਸੰਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜਰੂਰਤ ਹੈ ਕਿ ਵਰਤਮਾਨ ਅਧਿਆਪਨ ਸਿੱਖਣ ਪ੍ਰਣਾਲੀ ਵਿੱਚ ਬਦਲਾਵ ਲਿਆਂਦੇ ਜਾਣ। ਇਸ ਤੋਂ ਪਹਿਲਾਂ ਸ: ਛੀਨਾ ਅਤੇ ਪ੍ਰਿੰ: ਡਾ. ਢਿੱਲੋ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਕਾਨਫ਼ਰੰਸ ਵਿੱਚ ਦੇਸ਼-ਵਿਦੇਸ਼ ‘ਤੋਂ ਆਏ ਹੋਏ ਉਚ ਪੱਧਰ ਦੇ ਸਿੱਖਿਆ ਸ਼ਾਸ਼ਤਰੀਆਂ ਨੇ ਹਿੱਸਾ ਲਿਆ। ਸ: ਛੀਨਾ ਨੇ ਆਪਣੇ ਸੰਬੋਧਨ ਰਾਹੀਂ ਜਮਾਤ ਵਿੱਚ ਟੈਕਨੋਲੋਜੀ ਦੀ ਵਰਤੋਂ ‘ਤੇ ਜ਼ੋਰ ਦਿੱਤਾ। ਡਾ. ਐੱਸ. ਕੇ. ਬਾਵਾ, ਪ੍ਰਧਾਨ (ਹੈਡ ਕੁਆਟਰ ਗੇਰਾ) ਨੇ ਗਲੋਬਲ ਐਜੂਕੇਸ਼ਨਲ ਰੀਸਰਚ ਐਸੋਸੀਏਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਿੱਖਿਆ ਦੇ ਖੇਤਰ ‘ਚ ਗੇਰਾ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਡਾ. ਐੱਚ. ਐੱਸ. ਸੋਚ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਭਾਸ਼ਣ ਵਿੱਚ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਟੈਕਨੋਲੋਜੀ ਦੇ ਸਿੱਖਿਆ ਖੇਤਰ ਵਿੱਚ ਪਸਾਰੇ ਦੇ ਨਾਲ ਪੈਦਾ ਹੋ ਰਹੀਆਂ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਿਪਟਣ ਲਈ ਆਪਣੇ ਸੁਝਾਅ ਪੇਸ਼ ਕੀਤੇ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਕਾਨਫਰੰਸ ਸੋਵੀਨੀਅਰ ਨੂੰ ਰੀਲੀਜ਼ ਕੀਤਾ ਗਿਆ ਅਤੇ ਡਾ. ਜੇ. ਐੱਨ. ਜੋਹਥ (ਸਾਬਕਾ ਚੇਅਰਪਰਸਨ, ਐੱਨ. ਆਰ. ਸੀ.- ਐੱਨ. ਸੀ. ਟੀ. ਈ., ਨਵੀਂ ਦਿੱਲੀ) ਅਤੇ ਡਾ: ਐੱਸ. ਕੇ. ਠਾਕੁਰ (ਸਾਬਕਾ ਚੇਅਰਪਰਸਨ, ਐਨ. ਸੀ. ਟੀ. ਈ., ਨਵੀ ਦਿੱਲੀ) ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੇ ਦੌਰਾਨ ਡਾ: ਵਲਾਦੀਮੀਰ,ਪੈਟਰੋ (ਰੂਸ), ਡਾ: ਪੀ. ਕੇ. ਸਾਹੂ (ਇਲਾਹਾਬਾਦ ਯੂਨੀਵਰਸਿਟੀ), ਡਾ: ਹਨੀਤ ਗਾਂਧੀ (ਦਿੱਲੀ ਯੂਨੀਵਰਸਿਟੀ), ਪ੍ਰੋ: ਰੇਨੂ ਨੰਦਾ (ਜੰਮੂ ਯੂਨੀਵਰਸਿਟੀ) ਪ੍ਰੋ: ਯੂ. ਸੀ. ਵਸ਼ਿਸ਼ਟ (ਲਖਨਊ ਯੂਨੀਵਰਸਿਟੀ), ਪ੍ਰੋ: ਚੇਤਰੀ (ਭੂਟਾਨ), ਪ੍ਰੋ: ਐਸ. ਪੀ. ਮਲਹੋਤਰਾ (ਸਲਾਹਕਾਰ, ਐਮ. ਐਚ. ਆਰ. ਡੀ.), ਡਾ: ਅਮਿਤ ਕੋਟਸ (ਡੀਨ, ਫੈਕਲਟੀ ਆਫ਼ ਐਜੂਕੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾ: ਦਰਸ਼ਨਾ ਸ਼ਰਮਾ (ਜੰਮੂ ਯੂਨੀਵਰਸਿਟੀ), ਪ੍ਰੋ: ਪਾਏਟੂਨ(ਯੂਨੀਵਰਸਿਟੀ ਆਫ਼ ਟੈਕਨੋਲੋਜੀ,ਥਾਈਲੈਡਂ),ਡਾ:ਕੇ.ਦਕਸ਼ਿਨ ਮੂਰਤੀ(ਕਰਨਾਟਕਾ ਯੂਨੀਵਰਸਿਟੀ), ਡਾ:ਏ.ਕੇ.ਆਵਸਥੀ(ਡਾਇਰੈਕਟਰ,ਸੈਟਂਰ ਫ਼ਾਰ ਕੈਨੇਡੀਅਨ ਸਟੱਡੀਸ,ਸੈਟਂਰਲ ਯੂਨੀਵਰਸਿਟੀ,ਮੱਧ ਪ੍ਰਦੇਸ਼),ਡਾ:ਸਦਾਸ਼ਿਵ ਸ਼ਿਵਰਾਮ ਚੋਗਲੇ,ਡਾ:ਵਿਜੈ. ਵੀ. ਪਾਟਿਲ ਅਤੇ ਹੋਰ ਬਹੁਤ ਸਾਰੇ 300 ਦੇ ਕਰੀਬ ਸਿੱਖਿਆ ਸ਼ਾਸ਼ਤਰੀਆਂ ਨੇ ਸ਼ਿਰਕਤ ਕੀਤੀ। ਸ: ਛੀਨਾ, ਅਤੇ ਪ੍ਰਿੰ: ਡਾ: ਢਿੱਲੋ ਂਨੇ ਆਏ ਹੋਏ ਉਚ ਪੱਧਰੀ ਸਿੱਖਿਆ ਸ਼ਾਸ਼ਤਰੀਆਂ ਨੂੰ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media