ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਪੋਲਿਓ ਰੋਧਕ ਦੀ ਨਵੀ ਆ ਰਹੀ ਵੈਕਸੀਨ (ਆਈ.ਪੀ.ਵੀ.) ਨੂੰ ਲੈ ਕੇ ਸਿਹਤ ਕਰਮੀਆ ਦੀ ਟ੍ਰੇਨਿੰਗ ਸਿਵਲ ਹਸਪਤਾਲ ਨਥਾਣਾ ਵਿਖੇ ਹੋਈ। ਇਹ ਟ੍ਰੇਨਿੰਗ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਵਿੱਚ ਹੋਈ। ਦੋ ਦਿਨ ਤੱਕ ਨਥਾਣਾ ਵਿਖੇ ਹੋਇਆ ਇਹਨਾ ਟ੍ਰੇਨਿੰਗਾਂ ਵਿੱਚ ਸਾਰੇ ਹੀ ਸਿਹਤ ਕਰਮੀਆ ਨੂੰ ਆਈ.ਪੀ.ਵੀ. (ਇਨਐਕਟੀਵੇਟਰ ਪੋਲਿਓ ਵਾਇਰਸ ਵੈਕਸੀਨ) ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਹ ਟ੍ਰੇਨਿੰਗ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ, ਨੋਡਲ ਅਫਸਰ ਬਲਾਕ ਟੀਕਾਕਰਣ ਪ੍ਰੋਗਰਾਮ ਡਾ. ਵਿਸ਼ਵ ਕੌਸ਼ਲ, ਬਲਾਕ ਐਜੂਕੇਟਰ ਰੋਹਿਤ ਜਿੰਦਲ ਅਤੇ ਸਿਹਤ ਕਰਮੀ ਰਾਜਵਿੰਦਰ ਸਿੰਘ ਨੇ ਦਿੱਤੀ।ਸਿਹਤ ਕਰਮੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਸਾਢੇ ਤਿੰਨ ਮਹੀਨੇ ਦੇ ਬੱਚੇ ਦੇ ਪੋਲਿਓ ਰੋਧਕ ਬੂੰਦਾ ਦੇ ਨਾਲ ਹੀ ਹੁਣ ਆਈ.ਪੀ.ਵੀ ਟੀਕਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਟੀਕਾ ਬੱਚੇ ਲਈ ਬਿਲਕੁੱਲ ਸੁਰਕਸ਼ਿਤ ਹੈ ਅਤੇ ਪੋਲਿਓ ਰੋਧਕ ਦੀ ਇਹ ਵੈਕਸੀਨ ਬਹੁਤ ਵਧੀਆ ਹੈ। ਇਹ ਵੈਕਸੀਨ ਹੁਣ ਸਰਕਾਰ ਵੱਲੋ ਬੱਚਿਆ ਦੇ ਮੁੱਫਤ ਲਗਾਈ ਜਾਵੇਗੀ। ਟ੍ਰੇਨਿੰਗ ਦੌਰਾਨ ਸਿਹਤ ਕਰਮੀਆ ਨੂੰ ਆਈ.ਪੀ.ਵੀ. ਸਬੰਧੀ ਪ੍ਰਿੰਟ ਮਟੀਰਿਅਲ ਵੀ ਦਿੱਤਾ ਗਿਆ ਅਤੇ ਸਿਹਤ ਕਰਮੀਆ ਨੂੰ ਕਿਹਾ ਗਿਆ ਕਿ ਵੱਧ ਤੋ ਵੱਧ ਲੋਕਾ ਨੂੰ ਇਸ ਵੈਕਸੀਨ ਵਾਰੇ ਜਾਗਰੂਕ ਕੀਤਾ ਜਾਵੇ, ਤਾ ਜੋ ਜਿਆਦਾ ਤੋ ਜਿਆਦਾ ਬੱਚਿਆ ਨੂੰ ਇਸਦਾ ਲਾਭ ਹੋਵੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media