ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਸਵੇਰ ਦੀ ਸਭਾ ਵਿੱਚ ਐਰੋਬਿਕਸ ਤੇ ਜੰਬੋ ਟਰੇਨਰ ਅਰਮਾਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਲਈ ਐਰੋਬਿਕਸ ਐਕਸਰਸਾਈਜ਼ਿਸ ਕਰਵਾਈਆਂ ਗਈਆਂ । ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਐਕਸਰਸਾਈਜ਼ ਬੱਚਿਆਂ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਲਈ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ । ਵਿਦਿਆਰਥੀਆਂ ਲਈ ਇਹ ਐਰੋਬਿਕਸ ਅਤੇ ਜੰਬੋ ਐਕਸਰਸਾਈਜ਼ ਦਾ ਸੈਸ਼ਨ ਸਕੂਲ ਦੇ ਸਾਬਕਾ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਸਕੂਲ ਦੇ ਵਾਇਸ ਪ੍ਰਿੰਸਪਲ ਮੈਡਮ ਸ਼ਿੰਦਰਪਾਲ ਕੌਰ,ਜਗਤਰ ਸਿੰਘ,ਕੁਲਦੀਪ ਸਿੰਘ,ਮੈਡਮ ਕਮਲੇਸ਼ ਕੁਮਾਰੀ,ਮੈਡਮ ਹਰਜਿੰਦਰ ਕੌਰ (ਹਾਊਸ ਇੰਚਾਰਜ),ਮੈਡਮ ਪਰਮਜੀਤ ਕੌਰ,ਮੈਡਮ ਸੁਖਪਾਲ ਕੌਰ,ਮੈਡਮ ਹਰਜੀਤ ਕੌਰ ਸ਼ਾਮਿਲ ਸਨ ।ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ਼ ਨੇ ਵੀ ਇਸ ਐਕਸਰਸਾਈਜ਼ ਦਾ ਆਨੰਦ ਮਾਣਿਆ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media