
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਨੂੰ ਅਜ ਵੱਡਾ ਹੁੰਗਾਰਾ ਮਿਲਿਆ ਜਦੋ ਬੀ.ਐਸ.ਪੀ. ਦੇ ਅਹੁਦੇਦਾਰਾਂ ਅਤੇ ਲੀਡਰਾਂ ਨੇ ਅਜਨਾਲਾ ਹੱਲਕੇ ਤੋਂ ਅੰਮ੍ਰਿਤਸਰ ਦੇ ਆਪ ਪਾਰਟੀ ਦੇ ਲੋਕ ਸਭਾ ਉਮੀਦਾਰਵ ਡਾ. ਦਲਜੀਤ ਸਿੰਘ ਨੂੰ ਅੱਗੇ ਵੱਧ ਕੇ ਸਮਰਥਨ ਦਿਤਾ।ਅਜਨਾਲਾ ਹੱਲਕਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਪਵਿੱਤਰ ਸਿੰਘ, ਸੈਕਟਰੀ ਸੁਭਾਸ਼ ਸਹਿਗਲ, ਸੁਪਰਵਾਇਜਰ ਬਲਕਾਰ ਸਿੰਘ ਨੇ ਅੱਜ ਖੁਸ਼ੀ ਪ੍ਰਕਟ ਕਰਦੇ ਹੋਏ ਪ੍ਰੈਸ ਨੂੰ ਦੱਸਿਆ ਕਿ ਅਜਨਾਲਾ ਹੱਲਕੇ ਦੇ ਬੀ.ਐਸ.ਪੀ ਪਾਰਟੀ ਦੇ ਲੀਡਰਾਂ ਜਿਨ੍ਹਾਂ ਵਿਚ ਪ੍ਰਧਾਨ ਗੁਰਨਾਮ ਸਿੰਘ, ਸੈਕਟਰੀ ਰਵੈਲ ਸਿੰਘ ਅਤੇ ਐਜੀਕੁਟਿਵ ਮੈਬਰਾਂ ਬਾਬਾ ਬਲਵਿੰਦਰ ਸਿੰਘ, ਅਜਰਨ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ ਦੇ ਨਾਲ ਹੋਰ ਬੀ.ਐਸ.ਪੀ ਦੇ 100 ਮੈਬਰਾਂ ਤੋ ਵੱਧ ਸਨ ਨੇ ਅੱਜ ਆਪ ਪਾਰਟੀ ਨੂੰ ਸਮਰਥਨ ਦਿਤਾ।
ਇਸ ਖਾਸ ਮੌਕੇ ਤੇ ਅੰਮ੍ਰਿਤਸਰ ਤੋ ਲੋਕ ਸਭਾ ਆਪ ਉਮੀਦਵਾਰ ਪਦਮਸ਼੍ਰੀ, ਪ੍ਰਸਿਧ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਦੇ ਪੁਤਰ ਡਾ. ਰਵੀਜੀਤ ਸਿੰਘ ਨੇ ਬੀ.ਐਸ.ਪੀ. ਦੇ ਲੀਡਰਾਂ ਸਮੇਤ 100 ਤੋ ਵੱਧ ਬੀ.ਐਸ.ਪੀ ਪਾਰਟੀ ਹਲੱਕਾ ਅਜਨਾਲਾ ਦੇ ਮੈਬਰਾਂ ਨੂੰ ਹਾਰ ਪਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਅਗੇ ਦੱਸਿਆ ਕਿ ਆਪ ਪਾਰਟੀ ਵਿਚ ਮੈਬਰਾਂ ਦੀ ਵੱਧ ਗਿਣਤੀ ਤੋ ਇਲਾਵਾ ਸ਼ਕਤੀ ਅਤੇ ਮਜਬੂਤੀ ਵਿਚ ਵੀ ਵਾਧਾ ਹੋਇਆ ਹੈ ਅਤੇ ਪਾਰਟੀ ਦੀ ਸਾਫ ਛਵੀ ਨੂੰ ਵੇਖ ਕੇ ਬੀ.ਐਸ.ਪੀ ਦਾ ਇਹ ਸਮਰਥਨ ਆਪ ਪਾਰਟੀ ਲਈ ਬੜੀ ਫਖਰ ਵਾਲੀ ਗੱਲ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media