
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) – ਖਾਲਸਾ ਕਾਲਜ ਦੀ ਅਲ਼ੁਮਨੀ ਮੀਟ 2015 ਦੌਰਾਨ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਰੂਬਰੂ ਕੀਤਾ ਗਿਆ।ਇਸ ਮੌਕੇ ਪੁੱਜੇ ਪੁਰਾਣੇ ਵਿਦਿਆਰਥੀਆਂ ਨੇ ਜਿਥੇ ਮੌਜੂਦਾ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਈ, ਉਥੇ ਆਪਣੇ ਸਮੇਂ ਦੀਆਂ ਗੱਲਾਂ ਕਰਦਿਆਂ ਉਨਾਂ ਨਾਲ ਆਪਣੇ ਤਜੱਰਬੇ ਸਾਂਝੇ ਕੀਤੇ।ਇਸ ਸਮੇਂ ਸਮਾਜ ਸੇਵੀ ਤੇ ਵਾਤਵਰਣ ਪ੍ਰੇਮੀ ਗੁਨਬੀਰ ਸਿੰਘ, ਸੀ.ਏ ਦਵਿੰਦਰ ਪਾਲ ਸਿੰਘ, ਉਦਯੋਗਪਤੀ ਕਿਰਪਾਲ ਸਿੰਘ, ਬਰਿੰਦਰ ਪਾਲ ਸਿੰਘ, ਰਜਿੰਦਰ ਸਿੰਘ, ਤੇਜਿੰਦਰ ਸਿੰਘ, ਅਰੁਣਦੀਪ ਸਿੰਘ, ਹਰਮੀਤ ਸਿੰਘ, ਰੁਪਿੰਦਰ ਸਿੰਘ ਤੇ ਜਸਬੀਰ ਸਿੰਘ ਸੱਗੂ ਮੁੱਖ ਸੰਪਾਦਕ ਪੰਜਾਬ ਪੋਸਟ ਆਦਿ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਮੌਜੂਦ ਸਨ।ਆਖੀਰ ਵਿੱਚ ਕਾਮਰਸ ਵਿਭਾਗ ਦੇ ਮੌਜੂਦਾ ਮੁੱਖੀ ਜੋਗਿੰਦਰ ਸਿੰਘ ਅਰੋੜਾ ਅਤੇ ਸਾਬਕਾ ਮੁਖੀ ਐਨ.ਐਸ. ਭੱਲਾ ਨੇ ਪੁਰਾਣੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media