Friday, July 10, 2026

ਲਾਇਸੰਸ ਧਾਰਕ ਐਨ.ਡੀ.ਏ.ਐਲ ਸਾਫ਼ਟਵੇਅਰ ਵਿੱਚ ਫੀਡ ਨੰਬਰਾਂ ਦੀ ਰਸੀਦ ਲਗਵਾਉਣ

ਪਠਾਨਕੋਟ, 1 ਦਸੰਬਰ (ਪ.ਪ)- ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਸ਼੍ਰੀ ਕੇ. ਐਸ ਰਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾਂ ਦੇ ਵੇਰਵੇ ਐਨ.ਡੀ.ਏ.ਐਲ (ਨੈਸ਼ਨਲ ਡਾਟਾ ਆਫ ਆਮਰਜ਼ ਲਾਇਸੰਸ) ਸਾਫਟਵੇਅਰ ਵਿੱਚ ਫੀਡ ਕਰਨ ਦੀ ਹਦਾਇਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਲਾਇਸੰਸ ਧਾਰਕਾਂ ਵੱਲੋਂ ਦਿੱਤੇ ਗਏ ਵੇਰਵਿਆਂ ਅਤੇ ਦਫ਼ਤਰੀ ਰਿਕਾਰਡ ਮੁਤਾਬਕ ਅਸਲਾ ਲਾਇਸੰਸਾਂ ਦੇ ਵੇਰਵਿਆਂ ਨੂੰ ਸਾਫ਼ਟਵੇਅਰ ਵਿੱਚ ਫੀਡ ਕਰ ਲਿਆ ਗਿਆ ਹੈ ਅਤੇ ਹੁਣ ਅਸਲਾ ਲਾਇਸੰਸਾਂ ਉੱਪਰ ਯੂ.ਆਈ.ਐਨ ਨੰਬਰ ਦੀ ਰਸੀਦ ਲਗਾਈ ਜਾਣੀ ਹੈ। ਉਨ੍ਹਾਂ ਅਸਲਾ ਲਾਇਸੰਸ ਧਾਰਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਨੰਬਰਾਂ ਦੀ ਰਸੀਦ ਲਗਵਾਉਣ ਲਈ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਦੀ ਅਸਲਾ ਸ਼ਾਖਾ ਵਿੱਚ ਆਪਣੇ ਲਾਇਸੰਸ ਨੂੰ ਨਾਲ ਲੈ ਕੇ 31 ਜਨਵਰੀ, 2016 ਤੱਕ ਸੰਪਰਕ ਕਰਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply