Sunday, June 29, 2025
Breaking News

ਪਿਤਾ ਤੇ ਪੁੱਤਰ ਦੇ ਚੰਗੇਰੇ ਸਬੰਧਾਂ ਬਾਰੇ ਕੈਲੰਡਰ ਦੀ ਪਹਿਲੀ ਕਾਪੀ ਮਨਜੀਤ ਸਿੰਘ ਸਕ’ਤਰ ਨੂੰ ਭੇਟ

PPN0112201516

ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ)- ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲਿਆਂ ਨੇ ਗੁਰਬਾਣੀ ‘ਤੇ ਅਧਾਰਿਤ ਪਿਤਾ ਤੇ ਪੁੱਤਰ ਸਬੰਧੀ ਰਿਸ਼ਤਿਆਂ ਬਾਰੇ ਕੈਲੰਡਰ ਦੀ ਪਹਿਲੀ ਕਾਪੀ ਭੇਟ ਕੀਤੀ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਨੇ ਬੋਲਦਿਆਂ ਕਿਹਾ ਕਿ ਭਾਈ ਰੇਸ਼ਮ ਸਿੰਘ ਗੁਰੂ ਘਰ ਦੇ ਸ਼ਰਧਾਲੂ ਤੇ ਸਿਦਕਵਾਨ ਸਿੱਖ ਹਨ।ਉਨ੍ਹਾਂ ਕਿਹਾ ਕਿ ਭਾਈ ਰੇਸ਼ਮ ਸਿੰਘ ਰੋਜ਼ਾਨਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਦੇ ਹਨ ਤੇ ਹਰ ਵੇਲੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉਚਾਰਣ ਕਰਦੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਭਾਈ ਰੇਸ਼ਮ ਸਿੰਘ ਸਮੇਂ-ਸਮੇਂ ਆਪਣੀਆਂ ਵ’ਡਮੁੱਲੀਆਂ ਲਿਖਤਾਂ ਦੁਆਰਾ ਸੰਗਤਾਂ ਨੂੰ ਗੁਰੂੁਘਰ ਨਾਲ ਜੋੜਦੇ ਰਹਿੰਦੇ ਹਨ।ਉੇਨ੍ਹਾਂ ਕਿਹਾ ਕਿ ਹਥਲਾ ਕੈਲੰਡਰ ‘ਕਾਹੇ ਪੂਤ ਝਗਰਤ ਹਉ ਸੰਗਿ ਬਾਪ’ ਵਿੱਚ ਪਿਤਾ ਤੇ ਪੁੱਤਰ ਦੇ ਕਿਸ ਤਰ੍ਹਾਂ ਦੇ ਰਿਸ਼ਤੇ ਹੋਣੇ ਚਾਹੀਦੇ ਹਨ ਬਾਖੂਬੀ ਬਿਆਨ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਰੇਸ਼ਮ ਸਿੰਘ ਇਸ ਲਈ ਵਧਾਈ ਦੇ ਹੱਕਦਾਰ ਹਨ।ਉਨ੍ਹਾਂ ਭਾਈ ਰੇਸ਼ਮ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਤੇ ਸ. ਮਨਿੰਦਰਮੋਹਨ ਸਿੰਘ ਇੰਚਾਰਜ ਟਰੱਸਟ ਆਦਿ ਹਾਜ਼ਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply