Wednesday, July 8, 2026

ਕੈਬਨਿਟ ਮੰਤਰੀ ਮਲੂਕਾ ‘ਤੇ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਨੂੰ ਮਿਲੀ ਜਮਾਨਤ

PPN0212201501

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਥਾਂ ਪਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧਤ ਗੁੱਸੇ ਕਾਰਨ ਕੈਬਨਿਟ ਸਿੰਕਦਰ ਸਿੰਘ ਮਲੂਕਾ ਤੇ ਪਿੰਡ ਹਮੀਰਗੜ੍ਹ ਵਾਲਾ ਵਿਖੇ ਹਮਲਾ ਦੀ ਕੋਸ਼ਿਸ ਕਰਨ ਵਾਲੇ ਨੂੰ ਜਰਨੈਲ ਸਿੰਘ ਨੂੰ ਅਦਾਲਤ ਵੱਲੋ ਜਮਾਨਤ ਦੇਣ ਉਪੰਰਤ ਬਠਿੰਡਾ ਦੀ ਕੇਂਦਰੀ ਜੇਲ ਵਿਚ ਰਿਹਾਅ ਕਰ ਦਿੱਤਾ ਗਿਆ। ਰਾਮਪੁਰਾ ਫੂਲ ਵਿਖੇ ਮਾਨਯੋਗ ਜੱਜ ਰੁਚੀ ਕਬੋਜ ਦੀ ਅਦਾਲਤ ਵੱਲੋ ਬੀਤੇ ਦਿਨੀ ਜਰਨੈਲ ਸਿੰਘ ਦੀ ਜਮਾਨਤ ਮਨਜੂਰ ਕਰ ਲਈ ਗਈ ਅਤੇ ਅੱਜ ਕਾਂਗਜੀ ਕਾਰਵਾਈ ਉਪਰੰਤ ਜਰਨੈਲ ਸਿੰਘ ਨੂੰ ਜੇਲ ਵਿਚ ਰਿਹਾਅ ਕਰ ਦਿੱਤਾ ਗਿਆ ਇੱਥੇ ਦੱਸਣ ਯੋਗ ਹੈ ਕਿ ਜਰਨੈਲ ਸਿੰਘ ਵੱਲੋ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਤੇ ਉਸ ਸਮੇੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋ ਮੰਤਰੀ ਵੱਲੋ ਪਿੰਡ ਹਮੀਰਗੜ੍ਹ ਦਾ ਦੌਰਾ ਕੀਤਾ ਜਾ ਰਿਹਾ ਸੀ ਇਸ ਘਟਨਾਂ ਉਪਰੰਤ ਕੈਬਨਿਟ ਮੰਤਰੀ ਨਾਲ ਦੇ ਲੋਕਾਂ ਵੱਲੋ ਜਰਨੈਲ ਸਿੰਘ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ ਗਈ ਸੀ ਕੁੱਟਮਾਰ ਕਾਰਨ ਜਰਨੈਲ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਉਧਰ ਪੁਲਿਸ ਵੱਲੋ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਪੀ. ਏ ਕੁਲਦੀਪ ਚੰਦ ਦੀ ਸ਼ਿਕਾਇਤ ਤੇ ਜਰਨੈਲ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਬਠਿੰਡਾ ਪੁਲਿਸ ਨੇ ਜਰਨੈਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋ 28 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅਦਾਲਤ ਵਿਚ ਪੇਸ਼ ਕਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਮਾਨਯੌਗ ਅਦਾਲਤ ਵੱਲੋ ਜਰਨੈਲ ਸਿੰਘ ਜੇਲ ਭੇਜ ਦਿੱਤਾ ਗਿਆ, ਜਿੱਥੇ ਅੱਜ ਜਰਨੈਲ ਸਿੰਘ ਨੂੰ ਜਮਾਨਤ ਮਿਲਣ ‘ਤੇ ਰਿਹਾਅ ਕਰ ਦਿੱਤਾ ਗਿਆ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply