ਪੰਜਾਬ ਦੇ ਗਵਨਰਰ ਦੇ ਨਾਂ ਡੀ.ਸੀ ਰਵੀ ਭਗਤ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਆਵਾਜ ਉਠਾਉਣ ਵਾਲੇ ਨਿਧੜਕ ਪੱਤਰਕਾਰ ਬਲਤੇਜ ਪੰਨੂੰ ਅਤੇ ਸੁਰਿੰਦਰ ਸਿੰਘ ਵਿਰੁੱਧ ਝੂਠੇ ਕੇਸ ਪਾ ਕੇ ਅਕਾਲੀ ਭਾਜਪਾ ਸਰਕਾਰ ਧੱਕੇਸ਼ਾਹੀ ਦਾ ਮੁਜਾਹਰਾ ਕਰ ਰਹੀ ਹੈ।ਆਜ਼ਾਦ ਨਾਗਰਿਕ ਦੀ ਜੁਬਾਨ ਬੰਦ ਕਰ ਰਹੀ ਹੈ।ਆਪਣੀਆਂ ਕਮਜੋਰੀਆਂ ਨੂੰ ਛੁਪਾਉਣ ਖਾਤਰ ਆਮ ਸ਼ਹਿਰੀਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।ਪੰਜਾਬ ਪੁਲਿਸ ਦੇ ਆਹਲਾ ਅਧਿਕਾਰੀ ਆਪਣੀ ਡਿਉਟੀ ਭੁੱਲ ਚੁੱਕੇ ਅਤੇ ਅਕਾਲੀ ਭਾਜਪਾ ਸਰਕਾਰ ਦੇ ਗੁਲਾਮ ਬਣ ਗਏ ਹਨ।ਇਸ ਦੇ ਖਿਲਾਫ ਪੀਪਲਸ ਪਾਰਟੀ ਆਫ ਪੰਜਾਬ ਦੀ ਜਿਲਾ ਇਕਾਈ ਵੱਲੋ ਮਾਨਯੋਗ ਗਵਰਨਰ ਆਫ ਪੰਜਾਬ ਦੇ ਨਾਂ ਦਾ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਦਿੱਤਾ ਗਿਆ ਅਤੇ ਨਿਆਂ ਦੀ ਮੰਗ ਕੀਤੀ ਗਈ।ਜਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਅਤੇ ਪਾਰਟੀ ਦੇ ਸੂਬਾ ਸੀਨਿਅਰ ਮੀਤ ਪ੍ਰਧਾਨ ਰਾਮ ਸ਼ਰਨ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਤੋਂ ਅਸਮਰੱਥ ਹੋ ਚੁਕੀ ਹੈ ਨੂੰ ਆਊਣ ਵਾਲੀਆਂ ਅਸੈਂਬਲੀ ਚੋਣਾ ਵਿਚ ਹਰਾਉਣ ਜਰੂਰੀ ਹੈ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੰਮ੍ਰਿਤਧਾਰੀ ਸਿੰਘ ਦੇ ਕਤਲ, ਅੰਮ੍ਰਿਤਧਾਰੀ ਸਿੰਘਾ ਨੂੰ ਜੇਲਾਂ ਵਿੱਚ ਨਾਜਾਇਜ ਬੰਦ ਕਰਨਾ, ਜਿੰਮੀਦਾਰਾਂ ਨਾਲ ਧੋਖਾ ਕਰਨਾ, ਸਿੱਖ ਕੌਮ ਨਾਲ ਧੋਖਾ ਕਰਨਾ, ਬਾਬਾ ਰਾਮ ਰਹੀਮ ਨੂੰ ਮਾਫ ਕਰਨਾ, ਰੇਤਾ ਬਜਰੀ, ਟ੍ਰਾਂਸਪੋਰਟ, ਮੀਡੀਆ, ਭੂ ਮਾਫੀਆ, ਸ਼ਰਾਬ ਮਾਫੀਆ, ਹੋਟਲ ਮਾਫੀਆ ਅਤੇ ਹੋਰ ਕੰਮਾਂ ਤੋ ਪੰਜਾਬ ਦੀ ਜਨਤਾ ਚੰਗੀ ਤਰਾਂ ਜਾਗਰੂਕ ਹੋ ਚੁੱਕੀ ਹੈ।ਗੁਰਦੂਆਰਾ ਸਾਹਿਬ ਦੇ ਚੜਾਵੇ ਦੀ ਨਿੱਜੀ ਅਤੇ ਸਿਆਸੀ ਵਰਤੋਂ ਬਾਦਲ ਵੱਲੋਂ ਪਿਛਲੇ 20 ਸਾਲਾਂ ਤੋ ਬੜੀ ਬੇਦਰਦੀ ਨਾਲ ਕੀਤੀ ਜਾ ਰਹੀ ਹੈ। ਜਨਤਾ ਅਤੇ ਖਾਸ ਕਰਕੇ ਸਿਖ ਕੌਮ ਜਿੰਮੀਦਾਰ, ਮਜ਼ਦੂਰ ਅਤੇ ਮੁਲਾਜ਼ਮ ਵਰਗ ਆਊਣ ਵਾਲੀਆਂ ਅਸੈਂਬਲੀ ਚੌਣਾ ਦਾ ਇੰਤਜਾਰ ਕਰ ਰਹੀ ਹੈ, ਤਾਕਿ ਅਕਾਲੀ ਭਾਜਪਾ ਦੀ ਸਰਕਾਰ ਦਾ ਲੁੱਟ-ਖਸੁੱਟ ਕਰਨ ਵਾਲਾ ਬੇੜਾ ਡੋਬਿਆ ਜਾਵੇ।ਇਸ ਮੌਕੇ ਸੂਬਾ ਯੂਥ ਆਗੂ ਸੈਂਡੀ ਰੰਧਾਵਾ, ਜਿਲਾ ਯੂਥ ਪ੍ਰਧਾਨ ਰੋਏਪਾਲ, ਜਸਵਿੰਦਰ ਸਿੰਹ, ਬੰਟੀ, ਤਰਲੋਕ ਸਿੰਘ, ਨਵੀਨ ਕੁਮਾਰ, ਹਰਜਿੰਦਰ ਸਿੰਘ, ਹੈਪੀ, ਰਿਸ਼ੂ, ਲਾਡੀ, ਹਰਪਾਲ ਸਿੰਘ, ਲਵਲੀ, ਕਸ਼ਮੀਰ ਸਿੰਘ, ਸ਼ਰਨਜੀਤ ਸਿੰਘ, ਰਣਜੀਤ ਸਿੰਘ, ਕੰਵਲਜੀਤ ਸਿੰਘ, ਸੁਖਚੈਨ, ਬਿੱਲਾ, ਜਸਵੰਤ ਲੱਡੂ, ਮਿੰਟੂ, ਸੁਖਵਿੰਦਰ ਸਿੰਗ, ਰਮੇਸ਼ ਕੁਮਾਰ, ਸੁਨੀਲ, ਰਾਜੂ, ਸ਼ੇਰਾ ਸਿੰਗ, ਹਰਬੰਸ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media