Tuesday, March 24, 2026

ਨੈਸ਼ਨਲ ਗੇਮਜ਼ ਫੈਡਰੇਸ਼ਨ ਕਾਨਪੁਰ ‘ਚ ਸਾਰਚੂਰ ਦੇ ਸਤਨਾਮ ਸਿੰਘ ਨੇ ਜਿੱਤਿਆ ਗੋਲਡ ਮੈਡਲ

PPN0312201514ਬਟਾਲਾ, 3 ਦਸੰਬਰ (ਨਰਿੰਦਰ ਸਿੰਘ ਬਰਨਾਲ)- ਨੈਸ਼ਨਲ ਗੇਮਜ਼ ਫੈਡਰੇਸ਼ਨ ਕਾਨਪੁਰ ਤੇ ਰੂਰਲ ਗੇਮਜ ਫੈਡਰੇਸ਼ਨ ਕਾਨਪੁਰ ਵੱਲੋਂ ਕਰਵਾਈਆ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਸਾਰਚੂਰ (ਗੁਰਦਾਸਪੁਰ) ਦੇ ਵਿਦਿਆਰਥੀ ਸਤਨਾਮ ਸਿੰਘ ਨੇ ਗੋਲਡ ਮੈਡਲ ਤੇ ਸਰਟੀਫਿਕੇਟ ਜਿੱਤ ਕੇ ਸਾਰਚੂਰ ਸਕੂਲ ਦਾ ਨਾ ਰੋਸ਼ਨ ਕੀਤਾ ਹੈ। ਅੰਡਰ 17 ਉਮਰ ਗੁਟ ਵਿਚ ਗੋਲਡ ਮੈਡਲ ਜਿੱਤ ਕੇ ਆਉਣ ਤੇ ਸਕੂਲ ਮੁੱਖ ਅਧਿਆਪਕ ਸ੍ਰੀ ਰਘਬੀਰ ਸਿੰਘ ਨੇ ਵਿਦਿਆਰਥੀ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿਤੀ। ਸਕੂਲ ਦੀ ਪੀ ਟੀ ਆਂਈ ਸ੍ਰੀ ਮਤੀ ਪ੍ਰਭਜੋਤ ਕੌਰ ਦੀ ਮਿਹਨਤ ਸਦਕਾ ਸਕੂਲ ਨੂੰ ਇਹ ਪ੍ਰਾਪਤੀ ਹੋਈ ਹੈ। ਸਕੂਲ ਵਿਖੇ ਵਿਦਿਆਰਥੀ ਸਤਨਾਮ ਸਿੰਘ ਦੇ ਸਨਮਾਨ ਮੌਕੇ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਮਸ਼ਰਨ, ਬਲਦੇਵ ਸਿੰਘ, ਰਮਨਜੀਤ ਕੌਰ, ਮੀਨਾ ਸ਼ਰਮਾ, ਤੇ ਮੈਡਮ ਪੂਜ਼ਾ ਆਦਿ ਸਟਾਫ ਮੈਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply