ਪਠਾਨਕੋਟ, 3 ਦਸੰਬਰ (ਪ.ਪ)- ਜਿਲ੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ) ਦੀ ਅਗਵਾਈ ਵਿੱਚ ਲੈਫਟੀਨੈਟ ਜੀ. ਐਸ ਸਲਾਰੀਆ ਮੈਮੋਰੀਅਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਾਰਾਗੜ (ਪਠਾਨਕੋਟ) ਦੇ ਵਿਦਿਆਰਥੀਆਂ ਵਲੋਂ ਵਿਸ਼ਵ ਏਡਜ ਦਿਵਸ ਸਬੰਧੀ ਇਕ ਚੇਤਨਾ ਰੈਲੀ ਦਾ ਆਯੋਜਨ ਸਕੂਲ ਦੇ ਪ੍ਰਿਸੀਪਲ ਭਜਨ ਦਾਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਛੇਵੀ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਹ ਚੇਤਨਾ ਰੈਲੀ ਲੈਫਟੀਨੈਟ ਜੀ. ਐਸ. ਸਲਾਰੀਆ ਮੈਮੋਰੀਅਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਾਰਾਗੜ ਤੋਂ ਸੂਰੁ ਹੋ ਕੇ ਲੋਕਾਂ ਨੂੰ ਏਡਜ ਦੀ ਬੀਮਾਰੀ ਦੇ ਕਾਰਨਾਂ ਅਤੇ ਇਲਾਜ ਸਬੰਧੀ ਜਾਗਰੂਕ ਕਰਦੀ ਹੋਈ ਤਾਰਾਗੜ ਦੇ ਵੱਖ ਵੱਖ ਬਜਾਰਾਂ ਤੇਂ ਚੋਕਾਂ ਤੋਂ ਹੂੰਦੀ ਹੋਈ ਸਕੂਲ ਵਿਖੇ ਹੀ ਸੰਪਨ ਹੋਈ। ਰੈਲੀ ਵਿੱਚ ਸਾਮਲ ਬੱਚਿਆਂ ਨੇ ਹੱਥਾਂ ਵਿੱਚ ਏਡਜ ਦੀ ਬੀਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਲੋਗਨ ਲਿਖੀਆਂ ਤੱਖਤੀਆਂ ਫੜੀਆਂ ਹੋਈਆ ਸਨ। ਸਕੂਲ ਦੇ ਪ੍ਰਿਸੀਪਲ ਭਜਨ ਦਾਸ ਅਤੇ ਸਾਇੰਸ ਅਧਿਆਪਿਕਾ ਰਮਨਦੀਪ ਕੋਰ ਨੇ ਬੱਚਿਆਂ ਨੂੰ ਏਡਜ ਦੀ ਬੀਮਾਰੀ ਦੇ ਕਾਰਨਾਂ ਅਤੇ ਇਲਾਜ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਹ ਜਾਣਕਾਰੀ ਦੂਸਰੇ ਲੋਕਾਂ ਤੱਕ ਪਹਿਚਾਉਣ ਸਬੰਧੀ ਸੰਹੂ ਚੁਕਾਈ।ਚੇਤਨਾ ਰੈਲੀ ਤੋਂ ਪਹਿਲਾ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ।ਇਸ ਮੋਕੇ ਹੋਰਨਾ ਤੋਂ ਇਲਾਵਾ ਹੰਸ ਰਾਜ, ਨੀਰਜਾ ਸਰਮਾ, ਨਾਹਰ ਸਿੰਘ, ਵਿਨੋਦ ਸਿੰਘ, ਰੀਨਾ ਸਰਮਾ, ਰਛਪਾਲ ਸਿੰਘ, ਮਨਜੀਤ ਸਿੰਘ, ਰਾਕੇਸ ਕੁਮਾਰ, ਰਾਕੇਸ ਪਾਲ, ਬਸੰਤ ਸੈਣੀ, ਵਿਕਾਸ, ਸਾਹਿਲ ਤੇ ਯੋਗੇਸਵਰ ਵੀ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media