Tuesday, March 24, 2026

ਦਿੱਲੀ ਕਮੇਟੀ ਵੱਲੋਂ ਚੇਨਈ ਵਿੱਖੇ ਲੰਗਰ ਕੈਂਪ ਲਗਾਉਣ ਦੀ ਤਿਆਰੀ

Delhi Sikh Gurdwara Logo

ਨਵੀਂ ਦਿੱਲੀ, 5 ਦਸੰਬਰ (ਅੰਮ੍ਰਿਤ ਲਾਲ ਮੰਨਣ)- ਚੇਨੱਈ ਵਿੱਖੇ ਹੋਈ ਭਾਰੀ ਮੀਂਹ ਕਰਕੇ ਆਮ ਲੋਕਾਂ ਨੂੰ ਜਨਜੀਵਨ ਵਿਚ ਦਰਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਦਮ ਵਧਾਏ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੂੰ ਚੇਨੱਈ ਵਿੱਚ ਆਏ ਸੈਲਾਬ ਪੀੜਿਤਾਂ ਤਕ ਮਦਦ ਪਹੁੰਚਾਉਣ ਵਾਸਤੇ 11 ਮੈਂਬਰੀ ਰਾਹਤ ਕਮੇਟੀ ਦਾ ਮੁਖੀ ਥਾਪਿਆ ਹੈ। ਸ਼ੰਟੀ ਨੂੰ ਚੇਨੱਈ ਵਿੱਖੇ ਲੰਗਰ ਲਗਾਉਣ ਦੀਆਂ ਸੰਭਾਵਨਾਵਾਂ ਦੀ ਭਾਲ ਲਈ ਕਾਰਜ ਕਰਨ ਦੀ ਵੀ ਜੀ.ਕੇ. ਵੱਲੋਂ ਹਿਦਾਇਤ ਦਿੱਤੀ ਗਈ ਹੈ। ਜਿਸਤੇ ਕਾਰਵਾਈ ਕਰਦੇ ਹੋਏ ਸ਼ੰਟੀ ਨੇ ਦਿੱਲੀ ਵਿੱਖੇ ਤਾਮਿਲਨਾਡੂ ਭਵਨ ਦੇ ਰੈਜਿਡੈਂਟ ਕਮਿਸ਼ਨਰ ਜਸਬੀਰ ਸਿੰਘ ਬਜਾਜ ਆਈ.ਏ.ਐਸ. ਨਾਲ ਮੁਲਾਕਾਤ ਕਰਕੇ ਦਿੱਲੀ ਕਮੇਟੀ ਵੱਲੋਂ ਲੰਗਰ ਲਗਾਉਣ ਦੀ ਪੇਸ਼ਕਸ਼ ਕੀਤੀ ਹੈ।
ਜਿਸਤੇ ਤਾਮਿਲਨਾਡੂ ਸਰਕਾਰ ਵੱਲੋਂ ਚੇਨੱਈ ਦੇ ਟੀਨਗਰ ਦੇ ਗੁਰਦੁਆਰਾ ਸਾਹਿਬ ਵਿੱਖੇ ਲੰਗਰ ਪਕਾਉਣ ਦੀ ਸਲਾਹ ਕਮੇਟੀ ਨੂੰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੰਟੀ ਨੇ ਕਿਹਾ ਕਿ ਸਰਕਾਰੀ ਆਂਕੜਿਆਂ ਅਨੁਸਾਰ 269 ਲੋਕ ਇਸ ਸੈਲਾਬ ਵਿਚ ਆਪਣੀ ਜਿੰਦਗੀ ਗੁਆ ਚੁੱਕੇ ਹਨ। ਇਸ ਲਈ ਕਮੇਟੀ ਵੱਲੋਂ 25 ਤੋਂ 30 ਹਜਾਰ ਲੋਕਾਂ ਤਕ ਰੋਜ਼ਾਨਾ ਪੱਧਰੀ ਲੰਗਰ ਰਾਹੀਂ ਮਦਦ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਵਾਸਤੇ ਤਾਮਿਲਨਾਡੂ ਸਰਕਾਰ ਦੇ ਨਾਲ ਹੀ ਐਨ.ਡੀ.ਆਰ.ਐਫ. ਨਾਲ ਵੀ ਸਾਡੀ ਗਲਬਾਤ ਚਲ ਰਹੀ ਹੈ। ਸ਼ੰਟੀ ਨੇ ਐਨ.ਡੀ.ਆਰ.ਐਫ. ਦੇ ਨਾਲ ਮਿਲਕੇ ਕਮੇਟੀ ਵੱਲੋਂ ਬੀਤੇ ਦਿਨੀਂ ਉ-ਤਰਾਖੰਡ, ਜੰਮੂ ਕਸ਼ਮੀਰ ਅਤੇ ਨੇਪਾਲ ਵਿੱਖੇ ਲਗਾਏ ਗਏ ਰਾਹਤ ਕੈਂਪਾ ਦਾ ਵੀ ਹਵਾਲਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply