
ਨਵੀਂ ਦਿੱਲੀ, 5 ਦਸੰਬਰ (ਅੰਮ੍ਰਿਤ ਲਾਲ ਮੰਨਣ)- ਧਾਰਮਿਕ ਅਤੇ ਸਮਾਜਿਕ ਜਥੇਬੰਦੀ ਤੇ ਨਾਂ ਤੇ ਨਿਰੋਲ ਸਿਆਸ਼ਤ ਕਰ ਰਹੇ ਲੋਕਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਆਪਣੇ ਮਨਾਂ ਦੇ ਲੁਕਵੇਂ ਏਜੰਡੇ ਨੂੰ ਸਾਹਮਣੇ ਲਿਆ ਕੇ ਖੁਲ੍ਹ ਕੇ ਸਿਆਸ਼ਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਇਕ ਸਿਆਸੀ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣੇ ਉਕਤ ਸਿੱਖ ਆਗੂਆਂ ਨੂੰ ਬਿਆਨਬਾਜ਼ੀ ਦੌਰਾਨ ਝੂਠ ਬੋਲਣ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ ਹੈ। ਉਕਤ ਆਗੂਆਂ ਨੂੰ ਬਰਸਾਤੀ ਡੱਡੂ ਦੱਸਦੇ ਹੋਏ ਪਰਮਿੰਦਰ ਨੇ ਸਵਾਲ ਕੀਤਾ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਖਿਲਾਫ਼ ਬੀਤੇ ਦਿਨੀਂ ਆਪਣੇ ਇਕ ਸਿਆਸ਼ੀ ਵਕੀਲ ਦੀ ਸ਼ਹਿ ਤੇ ਵਿਰੋਧ ਦੀਆਂ ਤਖ਼ਤੀਆਂ ਲੈ ਕੇ ਕੜਕੜਡੂਮਾ ਕੋਰਟ ਪੁਜ ਕੇ ਪੀੜਿਤਾਂ ਦੇ ਹੰਝੂ ਪੂੰਜਣ ਦਾ ਸਵਾਂਗ ਰਚਣ ਵਾਲੇ ਕੱਲ ਅਦਾਲਤ ਕੰਪੈਲਕਸ ਤੋਂ ਗਾਇਬ ਕਿਓ ਸੀ? ਕਿ ਪਿਛਲੀ ਪੇਸ਼ੀ ਤੋਂ ਬਾਅਦ ਟਾਈਟਲਰ ਇਸ ਪੇਸ਼ੀ ਤੇ ਪੰਥਦਰਦੀ ਹੋ ਗਿਆ ਸੀ ?
ਉਕਤ ਲੋਕਾਂ ਦੀ ਲੁਕਵੀਂ ਸਿਆਸ਼ੀ ਸੋਚ ਦਾ ਖੁਲਾਸਾ ਕਰਦੇ ਹੋਏ ਪਰਮਿੰਦਰ ਨੇ ਦਾਅਵਾ ਕੀਤਾ ਕਿ ਪਿਛਲੀ ਪੇਸ਼ੀ ‘ਤੇ ਇਨ੍ਹਾਂ ਦੇ ਸਰਪ੍ਰਸਤ ਵਕੀਲ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਅਦਾਲਤ ਵੱਲੋਂ ਮਨਜ਼ੂਰ ਕਰਨ ਦੇ ਖਦਸੇ ਸਦਕਾ ਇਨ੍ਹਾਂ ਨੂੰ ਬੁਲਾਇਆ ਸੀ ਪਰ ਦਿੱਲੀ ਕਮੇਟੀ ਦੇ ਵਕੀਲਾਂ ਵੱਲੋਂ ਕੁੱਝ ਦਿਨ ਪਹਿਲਾਂ ਕੇਸ ਵਿਚ ਦਾਖਿਲ ਕੀਤੇ ਗਏ ਕੁਝ ਅਹਿਮ ਦਸ਼ਤਾਵੇਜ਼ਾ ਦੇ ਕਾਰਨ ਇਨ੍ਹਾਂ ਦੀ ਮੁਹਿੰਮ ਫੇਲ ਹੋ ਗਈ ਅਤੇ ਇਨ੍ਹਾਂ ਨੂੰ ਉਸ ਦਿਨ ਇਹ ਅਹਿਸਾਸ ਹੋ ਗਿਆ ਕਿ ਆਪਣੀ ਸਿਆਸੀ ਪਾਰਟੀ ਨੂੰ ਪੰਜਾਬ ਵਿੱਚ ਸਿਆਸ਼ੀ ਫਾਇਦਾ ਦਿਵਾਉਣ ਦੀ ਹਸ਼ਰਤ ਦਿੱਲੀ ਕਮੇਟੀ ਪੂਰੀ ਨਹੀਂ ਹੋਣ ਦੇਵੇਗੀ।
Punjab Post Daily Online Newspaper & Print Media