ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਜੋ ਕਿ ਵਿਉਪਾਰ ਮੰਡਲ ਵਿੰਗ ਸ਼੍ਰੋਮਣੀ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਵੀ ਹਨ ਵੱਲੋਂ ਬਠਿੰਡਾ ਦੇ ਉਘੇ ਵਪਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬਾਹੀਆ ਨੂੰ ਵਿੁਪਾਰ ਮੰਡਲ ਵਿੰਗ ਸ਼੍ਰੋਮਣੀ ਅਕਾਲੀ ਮਾਲਵਾ ਜੋਨ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਹੈ। ਇਸ ਨਿਯੁੱਕਤੀ ‘ਤੇ ਸ਼੍ਰੋਮਣੀ ਅਕਾਲੀ ਦੀ ਸੀਨੀਅਰ ਲੀਡਰਸਿੱਪ ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਸੁਧੀਰ ਬਾਸ਼ਲ ਪ੍ਰਧਾਨ ਬਠਿੰਡਾ ਸ਼ਹਿਰੀ, ਡਾ: ਪ੍ਰਕਾਸ਼ ਸ਼ਰਮਾਂ ਜਿਲਾ ਪ੍ਰੈਸ ਸਕੱਤਰ, ਦਰਸ਼ਨ ਸਿੰਘ ਬਜਾਜ ਐਡਵੋਕੇਟ ਜਨਰਲ ਸਕੱਤਰ, ਮਨਮੋਹਨ ਸਿੰਘ ਕੁੱਕੂ ਪ੍ਰਧਾਨ ਜਿਲਾ ਵਿਉਪਾਰ ਮੰਡਲ, ਜਗਮੋਹਨ ਸਿੰਘ ਮੱਕੜ ਪ੍ਰਧਾਨ ਵਿਉਪਾਰ ਮੰਡਲ ਸ਼ਹਿਰੀ, ਮਾਸਟਰ ਹਰਮੰਦਰ ਸਿੰਘ ਸਿੱਧੂ, ਨਿਰਮਲ ਸੰਧੂ, ਰਾਜਬਿੰਦਰ ਸਿੰਘ ਸਿੱਧੂ, ਹਰਜਿੰਦਰ ਸਿੰਘ ਸਿੰਦਾਂ, ਹਰਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਬਰਾੜ (ਸਾਰੇ ਕੌਸਲਰ), ਮੋਹਨਜੀਤ ਸਿੰਘ ਪੁਰੀ ਸਕੱਤਰ ਸ਼ਹਿਰੀ, ਟਹਿਲ ਸਿੰਘ ਬੁੱਟਰ ਪ੍ਰਧਾਨ ਟਰੱਕ ਯੂਨੀਅਨ, ਰਾਕੇਸ਼ ਸਿੰਗਲਾ ਯੂਥ ਆਗੂ, ਬੀਬੀ ਬਲਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ, ਬੀਬਾ ਰੁਪਿੰਦਰ ਮਾਹੀਓ, ਆਦਿ ਨੇ ਸਰੂਪ ਚੰਦ ਸਿੰਗਲਾ ਦਾ ਧੰਨਵਾਦ ਕੀਤਾ। ਬਲਵਿੰਦਰ ਸਿੰਘ ਬਾਹੀਆ ਮੀਤ ਪ੍ਰਧਾਨ ਵਿੁਪਾਰ ਮੰਡਲ ਮਾਲਵਾ ਜੋਨ ਨੇ ਇਸ ਨਿਯੁੱਕਤੀ ‘ਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸੰਸਦੀ ਸਕੱਤਰ ਅਤੇ ਪ੍ਰਧਾਨ ਮਾਲਵਾ ਜੋਨ ਵਪਾਰ ਮੰਡਲ ਦਾ ਇਸ ਨਿਯੁੱਕਤੀ ਲਈ ਧੰਨਵਾਦ ਕਰਦੇ ਹੋਏ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media