ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਜਮਨਾਂ ਦੇਵੀ ਦੇ ਭੋਗ ਤੇ ਪਰਿਵਾਰ ਵੱਲੋ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਸਵ. ਜਮਨਾ ਦੇਵੀ ਆਪਣੀ 101 ਸਾਲ ਦੀ ਉਮਰ ਪੂਰੀ ਕਰਕੇ ਸਵਰਗਵਾਸ ਸੁਧਾਰ ਗਏ ਸਨ। ਇਹ ਖੂਨਦਾਨ ਸਿਵਲ ਹਸਪਤਾਲ ਵਿੱਚ ਜਾ ਕੇ ਕੀਤਾ ਗਿਆ। ਇਸ ਖੂਨਦਾਨ ਵਿੱਚ 5 ਯੂਨਿਟ ਬਲੱਡ ਇਕੱਤਰ ਕੀਤੀਆਂ ਗਈਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ ਕਿ ਸਵ. ਜਮਨਾ ਦੇਵੀ ਨੇ ਆਪਣੀ ਉਮਰ ਸਿਵਲ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੇ ਹੋਏ ਮਰੀਜਾਂ ਦੀ ਸੇਵਾ ਕੀਤੀ ਸੀ।ਪਰਿਵਾਰ ਵੱਲੋ ਇਹ ਖੂਨਦਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।ਇਸ ਮੌਕੇ ਰਾਜਿੰਦਰ ਕੁਮਾਰ ਗੋਨਿਆਣਾ ਮੰਡੀ, ਦੌਲਤ ਰਾਮ ਗਿੱਦੜਬਾਹਾ, ਰਾਕੇਸ਼ ਕੁਮਾਰ ਧੋਬੀਆਣਾ ਬਸਤੀ, ਮਨਿੰਦਰ ਸਿੰਘ ਬਠਿੰਡਾ, ਹਨੀ ਗਰੌਵਰ ਅਤੇ ਸੁਸਾਇਟੀ ਮੈਬਰ ਪ੍ਰਿਤਪਾਲ ਪ੍ਰੈਸ ਸਕੱਤਰ ਮੌਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media