Tuesday, September 29, 2026

ਧਰਮ ਪ੍ਰਚਾਰ ਕਮੇਟੀ ਵਲੋਂ ਡਾ. ਅੰਮ੍ਰਿਤ ਸਿੰਘ ਯੂ.ਐਸ.ਏ ਦਾ ਸਨਮਾਨ

PPN0812201508

ਨਵੀਂ ਦਿੱਲੀ, 8 ਦਸਬਰ (ਅੰਮ੍ਰਿਤ ਲਾਲ ਮੰਨਣ)- ਡਾ. ਅੰਮ੍ਰਿਤ ਸਿੰਘ, ਜੋ ਲਾਸ ਐਂਜਲਸ (ਅਮਰੀਕਾ) ਵਿਖੇ ਸਮਾਜ ਸੇਵਾ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਮਹਤੱਵਪੂਰਣ ਭੂਮਿਕਾ ਅਦਾ ਕਰ ਹਨ, ਬੀਤੇ ਦਿਨੀਂ ਆਪਣੀ ਭਾਰਤ ਯਾਤਰਾ ਦੌਰਾਨ ਸਿੱਖੀ ਪ੍ਰਚਾਰ ਦੇ ਸੰਬੰਧ ਵਿੱਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਨ ਲਈ ਵਿਸ਼ੇਸ਼ ਰੂਪ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਪੁਜੇ। ਜਿਥੇ ਸ. ਰਾਣਾ ਨੇ ੳਨ੍ਹਾਂ ਨੂੰ ‘ਦਿਲੀ ਫਤਹ’ ਪੁਸਤਿਕਾ ਭੇਂਟ ਕਰ ਸਨਮਾਨਿਤ ਕੀਤਾ। ਸ. ਰਾਣਾ ਨੇ ਦਸਿਆ ਕਿ ਡਾ. ਅੰਮ੍ਰਿਤ ਸਿੰਘ ਲਾਸ ਐਂਜਲਸ ਵਿੱਖੇ ਨਾ ਕੇਵਲ ਲੋੜਵੰਦਾਂ ਨੂੰ ਮੁਫਤ ਡਾਕਟਰੀ ਸਹਾਇਤਾ ਉਪਲਬੱਧ ਕਰਵਾ ਰਹੇ ਹਨ, ਸਗੋਂ ਇਸ ਕਾਰਜ ਰਾਹੀਂ ਉਹ ਜਿਥੇ ਸਥਾਨਕ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਹੀ ਸਿੱਖ ਨੌਜਵਾਨਾਂ ਨੂੰ ਵੀ ਸਿੱਖੀ ਵਿਰਸੇ ਨਾਲ ਜੂੜੇ ਰਹਿਣ ਅਤੇ ਸਿੱਖੀ ਸਰੂਪ ਦਾ ਸਤਿਕਾਰ ਕਰਨ ਲਈ ਵੀ ਉਤਸਾਹਿਤ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਉਦੇਸ਼ ਲਈ ਉਹ ਸਾਲ ਵਿੱਚ ਇੱਕ ਦਿਨ ਮੈਰਾਥਨ ਦੌੜ ਦਾ ਆਯੋਜਨ ਵੀ ਕਰਦੇ ਹਨ। ਇਸ ਗਲਬਾਤ ਦੌਰਾਨ ਡਾ. ਅੰਮ੍ਰਿਤ ਸਿੰਘ ਨੇ ਸ. ਰਾਣਾ ਨੂੰ ਦਸਿਆ ਕਿ 84 ਦੇ ਵਰ੍ਹੇ ਵਿੱਚ ਸਿੱਖਾਂ ਨਾਲ, ਨੀਲਾਤਾਰਾ ਅਤੇ ਨਸਲਕੁਸ਼ੀ (ਕਤਲੇਆਮ) ਦੇ ਜੋ ਦੁਖਾਂਤ ਵਾਪਰੇ, ਉਨ੍ਹਾਂ ਬਾਰੇ ਸਥਾਨਕ ਵਾਸੀਆਂ ਨੂੰ ਜਾਣੂ ਕਰਵਾਣ ਲਈ ਉਨ੍ਹਾਂ ਨੇ ਵੱਡੇ ਪੈਮਾਨੇ ਤੇ ਆਵਾਜ਼ ਬੁਲੰਦ ਕੀਤੀ ਸੀ। ਡਾ. ਅੰਮ੍ਰਿਤ ਸਿੰਘ ਲੋੜਵੰਦ ਸਿੱਖ ਨੌਜਵਾਨਾਂ ਦੀ ਮਦਦ ਵੀ ਕਰਦੇ ਹਨ। ਉਹ ਵਿਦੇਸ਼ੀਆਂ ਨੂੰ ਸਿੱਖੀ ਦੀ ਪਛਾਣ ਤੋਂ ਜਾਣੂ ਕਰਵਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸ਼ਹਾਦਤ ਪੁਰ ਅਧਾਰਤ ਇੱਕ ਫਿਲਮ ਵੀ ਬਣਾ ਰਹੇ ਹਨ, ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਦੀ ਅਜ਼ਾਦੀ ਲਈ ਦਿੱਤੀ ਗਈ ਸ਼ਹਾਦਤ ਦੇ ਚਿਤਰਣ ਦੇ ਨਾਲ ਹੀ ਸਿੱਖੀ ਵਿੱਚ ਦਸਤਾਰ ਦੀ ਮਹਤੱਤਾ ਅਤੇ ਆਏ ਦਿਨ ਵਿਦੇਸ਼ਾਂ ਵਿੱਚ ਦਸਤਾਰ ਨਾਲ ਸੰਬੰਧਤ ਉਠਣ ਵਾਲੇ ਮਸਲਿਆਂ ਦਾ ਹਲ ਅਦਿ ਮੁੱਦੇ ਵੀ ਵਿਸਥਾਰ ਨਾਲ ਪੇਸ਼ ਕੀਤੇ ਜਾ ਰਹੇ ਹਨ। ਡਾ. ਅੰਮ੍ਰਿਤ ਸਿੰਘ ਵਲੋਂ ਵਿਦੇਸ਼ੀ ਚੈਨਲਾਂ, ਸੀਐਨਐਨ, ਏਬੀਜੀ, ਅੇਨਬੀਸੀ ਆਦਿ ਦੇ ਸਹਿਯੋਗ ਨਾਲ ਵੀ ਸਿੱਖੀ ਪ੍ਰਚਾਰ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਡਾ. ਅੰਮ੍ਰਿਤ ਸਿੰਘ ਨੇ ਦਸਿਆ ਕਿ ਸਿੱਖ ਇਤਿਹਾਸ, ਪਰੰਪਰਾਵਾਂ ਅਤੇ ਮਰਿਆਦਾਵਾਂ ਪੁਰ ਅਧਾਰਤ ਇੱਕ ਘੰਟੇ ਦਾ ਉਨ੍ਹਾਂ ਦਾ ਇੰਟਰਵਿਊ ਵੀ ਇਨ੍ਹਾਂ ਚੈਨਲਾਂ ਪੁਰ ਪ੍ਰਸਾਰਤ ਹੋ ਚੁਕਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply