ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ)- ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਪਣੇ ਪੈਰਾ ਤੇ ਖੜਾ ਕਰਨ ਦੀ ਲੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਦਰਪੁਰ ਵਿਖੇ ਨਵਾਂ ਮਹਾਰਤ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ।ਸ੍ਰੀ ਗੁਰੂ ਹਰਿਕ੍ਰਿਸ਼ਨ ਵੋਕੇਸ਼ਨਲ ਟ੍ਰੇਨਿੰਗ ਪ੍ਰੋਵਾਇਡਰ ਇੰਸਟੀਚਿਊਟ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬਦਰਪੁਰ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੀ ਸਮਾਪਤੀ ਉਪਰੰਤ ਰਿਬਨ ਕੱਟ ਕੇ ਰਸ਼ਮੀ ਤਰੀਕੇ ਨਾਲ ਕੀਤਾ।
ਵਿਦਿਆਰਥੀਆਂ ਨੂੰ ਇਸ ਮੌਕੇ ਸੰਬੋਧਨ ਕਰਦੇ ਹੋਏ ਜੀ.ਕੇ ਨੇ ਕਿਸੇ ਕਾਰਨ ਤੋਂ ਸਿਰਫ਼ ਸਕੂਲੀ ਸਿਖਿਆ ਪ੍ਰਾਪਤ ਕਰ ਸਕੇ ਵਿਦਿਆਰਥੀਆਂ ਲਈ ਇਸ ਅਦਾਰੇ ਨੂੰ ਮੀਲ ਦਾ ਪੱਥਰ ਦਸਿਆ। ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘਟ ਪੜ੍ਹੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਪਣੇ ਪੈਰਾ ਤੇ ਖੜਾ ਕਰਨ ਦੀ ਦਿਸ਼ਾ ਅਤੇ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਦੀ ਸੰਗਤ ਨਾਲ ਮਹਾਰਤ ਸਿਖਲਾਈ ਕੇਂਦਰ ਖੋਲਣ ਦੇ ਕੀਤੇ ਗਏ ਵਾਇਦੇ ਨੂੰ ਵੀ ਜੀ.ਕੇ. ਨੇ ਇਸ ਅਦਾਰੇ ਦੀ ਸਥਾਪਨਾ ਨਾਲ ਜੋੜਿਆ।ਸਰਕਾਰੀ ਯੋਜਨਾਵਾਂ ਦਾ ਫਾਇਦਾ ਇੱਥੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਨੋਜਵਾਨਾਂ ਨੂੰ ਦਿੰਦੇ ਹੋਏ ਨਾ ਮਾਤਰ ਫੀਸ ਤੇ ਕੋਰਸ ਕਰਾਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ ਨੇ ਦਸਿਆ ਕਿ ਇਸ ਅਦਾਰੇ ਵਿੱਚ ਕਮੇਟੀ ਵੱਲੋਂ ਇਲੈਕਟੀ੍ਰਸੀਅਨ, ਰੈਫਰੀਜੀਰੇਸ਼ਨ/ਏ.ਸੀ. ਅਤੇ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੌਜੀ ਨਾਂ ਦੇ ਤਿੰਨ ਕਿੱਤਾ ਮੁੱਖੀ ਕੋਰਸਾਂ ਨੂੰ ਸ਼ੁਰੂ ਕੀਤਾ ਗਿਆ ਹੈ।
ਸਿਰਸਾ ਨੇ ਅਦਾਰੇ ਵਿੱਚ ਇਸ ਮੌਕੇ ਤਿੰਨ ਬੈਚਾਂ ਵਿੱਚ 70 ਬੱਚਿਆ ਦੇ ਦਾਖਿਲਾ ਲੈਣ ਦਾ ਜਿਕਰ ਕਰਦੇ ਹੋਏ ਛੇਤੀ ਹੀ ਹੋਰ ਕਿੱਤਾ ਮੁੱਖੀ ਕੋਰਸ ਅਦਾਰੇ ਵਿੱਚ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਸਿਰਸਾ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਹੋਰ ਮਹਾਰਤ ਸਿਖਲਾਈ ਅਦਾਰੇ ਖੋਲਣ ਲਈ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਹਵਾਲਾ ਦਿੱਤਾ।ਸਿਰਸਾ ਨੇ ਅਦਾਰੇ ਵਿਚ ਮੁਸਲਿਮ ਅਤੇ ਮਸੀਹ ਭਾਈਚਾਰੇ ਦੇ ਬੱਚਿਆਂ ਵੱਲੋਂ ਦਾਖਿਲਾ ਲੈਣ ਦੀ ਵੀ ਖ਼ੁਸੀ ਜਤਾਈ। ਸਾਬਕਾ ਵਿਧਾਇਕ ਅਤੇ ਅਦਾਰੇ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਮੈਨੇਜਰ ਹਰਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਜੀਤ ਸਿੰਘ, ਹਰਜਿੰਦਰ ਸਿੰਘ, ਬਦਰਪੁਰ ਗੁਰਦੁਆਰਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੱਸਾ ਅਤੇ ਅਕਾਲੀ ਆਗੂ ਤਜਿੰਦਰ ਸਿੰਘ ਜੀ.ਕੇ. ਤੇ ਵਿਕਰਮ ਸਿੰਘ ਮੌਜ਼ੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media