ਸੰਦੌੜ, 9 ਦਸੰਬਰ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਦੀ ਦੇਖ ਰੇਖ ਹੇਠ ਪੂਰਨ ਸਿੱਖੀ ਗੁਰ ਮਰਿਆਦਾ ਤਹਿਤ ਗੁਰਸਿੱਖ ਪਰਿਵਾਰ ਸੁਰਜੀਤ ਸਿੰਘ ਦੀ ਪੁੱਤਰੀ ਬੀਬੀ ਕਮਲਪ੍ਰੀਤ ਕੌਰ ਦਾ ਅਨੰਦ ਕਾਰਜ ਕਾਕਾ ਦਵਿੰਦਰ ਸਿੰਘ ਨਾਲ ਕਰਵਾਇਆ ਗਿਆ।ਇਸ ਮੌਕੇ ਗੁਰਦੁਆਰਾ ਪ੍ਰਮੇਸਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰਸਿੱਖ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਪਰਿਵਾਰ ਨੂੰ ਇਸ ਮਹਾਨ ਕਾਰਜ ਦੀ ਵਧਾਈ ਦਿੱਤੀ ।ਉਪਰੰਤ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਪ੍ਰਤੀ ਜੀਵਨ ਨੂੰ ਜਿਊਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਭਰੇ ਜੀਵਨ ਵਿਚ ਵੱਧ ਰਹੇ ਵਿਦੇਸ਼ੀ ਪਹਿਰਾਵਿਆਂ ਅਤੇ ਰੀਤ ਰਿਵਾਜ਼ਾਂ ਨਾਲ ਪਤਿਤਪੁਣੇ ਦੀ ਦਲਦਲ ਵਿਚ ਫਸ ਕੇ ਲੋਕ ਗੁਰਸਿੱਖੀ ਜੀਵਨ ਦੇ ਮੂਲ ਸਿਧਾਂਤਾਂ ਤੋਂ ਦੂਰ ਹੋ ਰਹੇ ਹਨ ਅਤੇ ਦੇਖਾ ਦੇਖੀ ਆਪਣੀ ਫੋਕੀ ਸ਼ੁਹਰਤ ਨੂੰ ਵਧਾਉਣ ਲਈ ਸਮਾਗਮਾਂ ‘ਤੇ ਫਾਲਤੂ ਖ਼ਰਚੇ ਕਰ ਕੇ ਆਰਥਿਕ ਹਾਲਤ ਨੂੰ ਤਰਸਯੋਗ ਬਣਾ ਰਹੇ ਹਨ।ਉਨ੍ਹਾਂ ਅਗਾਂਹ ਆਉਣ ਵਾਲੀ ਪੀੜੀ ਨੂੰ ਇਹੋ ਜਿਹੇ ਮਾੜੇ ਰੀਤੀ ਰਿਵਾਜ਼ਾਂ ਤੋਂ ਬਚਾਉਣ ਅਤੇ ਸਾਦੇ ਅਤੇ ਗੁਰਬਾਣੀ ਅਨੁਸਾਰ ਜੀਵਨ ਨੂੰ ਸੇਧ ਦੇਣ ਲਈ ਸੰਗਤਾਂ ਨੂੰ ਪ੍ਰਣ ਵੀ ਕਰਵਾਇਆ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media