ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਬਠਿੰਡਾ ਵਿਖੇ ਦੋ ਰੋਜਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਨੀਰਜ ਬਾਂਸਲ (ਐਮ.ਬੀ.ਬੀ ਐਸ,ਐਮ.ਡੀ) ਚਾਈਲਡ ਪ੍ਰੀ-ਪ੍ਰਾਇਮਰੀ ਬਲਾਕ ਦੇ ਐਲ.ਕੇ.ਜੀ.ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਵਿੱਚ ਰੋਜਾਨਾ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗਾਂ ਵਿੱਚੋਂ ਉਪਜਦੀਆਂ ਬਿਮਾਰੀਆਂ ਜਿਵੇਂ ਦੰਦਾਂ ਦੀ ਖਰਾਬੀ,ਖੂੁਨ ਦੀ ਕਮੀ,ਆਇਰਨ ਅਤੇ ਵਿਟਾਮਿਨ ਦੀਆਂ ਘਾਟਾਂ ਕਾਰਨ ਸ਼ਰੀਰ ਨੂੰ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਇਆ। ਅਨੀਮਿਕ,ਦੰਦਾਂ ਦੀ ਖਰਾਬੀ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਡਾਇਗਨੋਜ ਕਰਕੇ ਦਵਾਈਆਂ ਅਤੇ ਖਾਣ-ਪੀਣ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਹਫਤੇ ਵਿੱਚ ਇੱਕ ਦਿਨ ਗੁੜ ਦੀ ਚੂਰੀ ਅਤੇ ਇੱਕ ਦਿਨ ਪੁੰਗਰੀਆਂ ਦਾਲਾਂ ਅਤੇ ਚਣਿਆਂ ਦਾ ਸਪਰਾਉਟ ਖਾਣੇ ਵਿੱਚ ਸ਼ਾਮਿਲ ਕਰਨ ਉੱਤੇ ਜੋਰ ਦਿੱਤਾ। ਪ੍ਰਿੰਸੀਪਲ ਮੈਡਮ ਡਾ.ਸਤਵੰਤ ਭੁੱਲਰ ਨੇ ਡਾ. ਨੀਰਜ ਬਾਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਜੋ ਇਤਨੇ ਕਾਬਿਲ ਡਾਕਟਰ ਵੱਲੋਂ ਸਾਡੇ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਬੱਚਿਆਂ ਨੂੰ ਉਹਨਾਂ ਦੀਆਂ ਬਿਮਾਰੀਆਂ ਅਤੇ ਬਚਾਅ ਦੇ ਢੰਗਾਂ ਦੇ ਨਾਲ-2 ਪੌਸ਼ਟਿਕ ਅਹਾਰ ਬਾਰੇ ਵੀ ਜਾਗਰੂਕ ਅਤੇ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media