Friday, July 5, 2024

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਣੇ ਸ਼ੁਰੂ

PPN1112201506ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ, ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਸ਼ਹਿਰ ਦੇ ਨਜਦੀਕੀ ਬਲਾਕ ਨਥਾਣਾ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਲਈ ਤੀਹ ਹਜ਼ਾਰ ਤੱਕ ਦੇ ਸਲਾਨਾ ਮੁਫਤ ਇਲਾਜ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਮਿਤੀ 14 ਦਸੰਬਰ 2015 ਦਿਨ ਸੋਮਵਾਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ ।ਇਸ ਸੰਬਧੀ ਨਥਾਣਾ ਵਿਖੇ ਆਸ਼ਾ ਵਰਕਰਜ਼ ਦੀ ਮੀਟਿੰਗ ਦੌਰਾਨ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਪਾਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਲਈ ਤੀਹ ਹਜ਼ਾਰ ਤੱਕ ਦੇ ਸਲਾਨਾ ਮੁਫਤ ਇਲਾਜ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ । ਇਸ ਯੋਜਨਾ ਤਹਿਤ ਨੀਲੇ ਕਾਰਡ ਧਾਰਕ ਦੇ ਪਰਿਵਾਰ ਦੇ ਪੰਜ ਮੈਂਬਰ ਲਾਭਪਾਤਰੀ ਹੋਣਗੇ । ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਪਰਿਵਾਰ ਦੇ ਪੰਜ ਮੈਂਬਰਾਂ ਦਾ ਸਾਲਾਨਾ ਤੀਹ ਹਜ਼ਾਰ ਰੁਪਏ ਤੱਕ ਦਾ ਇਨਡੋਰ ਇਲਾਜ ਮੁਫਤ ਕੀਤਾ ਜਾਵੇਗਾ । ਜਿਸ ਲਈ ਤੀਹ ਰੁਪਏ ਪ੍ਰਤਿ ਕਾਰਡ ਫੀਸ ਰੱਖੀ ਗਈ ਹੈ। ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਸਾਰੇ ਸਰਕਾਰੀ ਅਤੇ ਪ੍ਰਮਾਣਿਤ ਪ੍ਰਾਈਵੇਟ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ । ਡਾ. ਕੁੰਦਨ ਪਾਲ ਨੇ ਦੱਸਿਆ ਕਿ ਕਾਰਡ ਬਣਾਉਣ ਲਈ ਨਥਾਣਾ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਬੀਮਾ ਕੰਪਨੀ ਦੀਆਂ ਟੀਮਾਂ ਵੱਲੋਂ ਕੈਂਪ ਲਗਾਏ ਜਾਣਗੇ । ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣ ਲਈ ਲਾਭਪਾਤਰੀ ਨੂੰ ਕੈਂਪ ਸਥਾਨ ਤੇ ਅਸਲ ਨੀਲਾ ਕਾਰਡ ਅਤੇ ਪਰਿਵਾਰਿਕ ਮੈਂਬਰਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਪੇਸ਼ ਕਰਨੀਆਂ ਹੋਣਗੀਆਂ । ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਕੈਪਾਂ ਦੇ ਸਡਿਊਲ ਬਾਰੇ ਦੱਸਿਆ ਕਿ ਮਿਤੀ ੧੪ ਦਿਸੰਬਰ ਨੂੰ ਪਿੰਡ ਤੂੰਗਵਾਲੀ ਅਤੇ ਬੁੱਰਜ ਕਾਹਨ ਸਿੰਘ ਵਾਲਾ ਵਿਖੇ, ੧੫ ਦਿਸੰਬਰ ਨੂੰ ਪਿੰਡ ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਬਖਤੂ ਵਿਖੇ, ੧੬ ਦਿਸੰਬਰ ਨੂੰ ਭੂੱਚੋ ਮੰਡੀ ਵਿਖੇ, ੧੭ ਦਿਸੰਬਰ ਨੂੰ ਪਿੰਡ ਭੂੱਚੋ ਖੁੱਰਦ ਅਤੇ ਭੂੱਚੋ ਕਲਾਂ ਵਿਖੇ, ੧੮ ਦਿਸੰਬਰ ਨੂੰ ਪਿੰਡ ਲਹਿਰਾ ਬੇਗਾ ਅਤੇ ਬਾਠ ਵਿਖੇ, ੧੯ ਦਿਸੰਬਰ ਨੂੰ ਪਿੰਡ ਪੂਹਲੀ ਅਤੇ ਸੇਮਾ ਕਲਾਂ ਵਿਖੇ, ੨੦ ਦਿਸੰਬਰ ਨੂੰ ਪਿੰਡ ਬੀਬੀਵਾਲਾ, ਗੋਬਿੰਦਪੁਰਾ ਅਤੇ ਜੋਗਾਨੰਦ ਵਿਖੇ, ੨੧ ਦਿਸੰਬਰ ਨੂੰ ਪਿੰਡ ਢੇਲਵਾਂ ਅਤੇ ਗੰਗਾ ਵਿਖੇ, ੨੨ ਦਿਸੰਬਰ ਨੂੰ ਪਿੰਡ ਲਹਿਰਾ ਮੁੱਹਬਤ ਅਤੇ ਲਹਿਰਾਖਾਨਾ ਵਿਖੇ, ੨੩ ਦਿਸੰਬਰ ਨੂੰ ਪਿੰਡ ਲਹਿਰਾ ਸੌਧਾ ਅਤੇ ਲਹਿਰਾ ਧੂਰਕੋਟ ਵਿਖੇ, ੨੪ ਦਿਸੰਬਰ ਨੂੰ ਪਿੰਡ ਨਥਾਣਾ ਵਿਖੇ, 25 ਦਿਸੰਬਰ ਨੂੰ ਪਿੰਡ ਪੂਹਲਾ ਅਤੇ ਮਾੜੀ ਵਿਖੇ, ੨੬ ਦਿਸੰਬਰ ਨੂੰ ਪਿੰਡ ਬਜੋਆਣਾ ਅਤੇ ਭੈਣੀ ਵਿਖੇ, ੨੭ ਦਿਸੰਬਰ ਨੂੰ ਪਿੰਡ ਕਲਿਆਣ ਮੱਲਕਾ, ਕਲਿਆਣ ਸੁੱਖਾ ਅਤੇ ਕਲਿਆਣ ਸੱਦਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਪਿੰਡ ਗਿੱਦੜ ਅਤੇ ਨਾਥਪੁਰਾ ਦੇ ਕਾਰਡ ੨੧ ਦਿਸੰਬਰ ਨੂੰ ਪਿੰਡ ਗੰਗਾ ਵਿਖੇ ਪਿੰਡ ਬੁੱਰਜ ਡੱਲਾ ਦੇ ਕਾਰਡ ੨੫ ਦਿਸੰਬਰ ਨੂੰ ਪਿੰਡ ਮਾੜੀ ਵਿਖੇ ਬਣਾਏ ਜਾਣਗੇ। ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੇ ਪਿੰਡ ਵਿੱਚ ਕਿਸੇ ਕਾਰਣ ਕਾਰਡ ਬਣਾਉਣ ਤੋਂ ਰਹਿ ਜਾਂਦਾ ਹੈ ਤਾਂ ਉਹ ਅਗਲੇ ਕਿਸੇ ਵੀ ਪਿੰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਆਪਣਾ ਕਾਰਡ ਬਣਵਾ ਸਕਦਾ ਹੈ । ਸਿਹਤ ਵਿਭਾਗ ਵੱਲੋਂ ਆਮ ਲੋਕਾਂ ਦੀ ਕਾਰਡ ਬਣਵਾਉਣ ਲਈ ਸਹਾਇਤਾ ਲਈ ਆਸ਼ਾ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply