ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੀਆ ਵੱਖ ਵੱਖ ਕਮੇਟੀਆ ਦੀ ਇਏੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ 15 ਦਸੰਬਰ ਨੂੰ ਪੱਤਰਕਾਰਾਂ ਤੋ ਹੋਰ ਰਹੇ ਹਮਲਿਆ, ਬਲਤੇਜ ਸਿੰਘ ਪਨੂੰ ਵਿਰੁੱਧ ਸਿਆਸੀ ਕਿੜ ਕੱਢਣ ਲਈ ਦਰਜ ਕੀਤਾ ਗਿਆ ਮੁਕਦੱਮਾ ਤੇ ਟਰੈਫਿਕ ਪੁਲੀਸ ਵੱਲੋ ਪੱਤਰਕਾਰਾਂ ਦੇ ਫਜ਼ੂਲ ਚਲਾਣ ਕੱਟੇ ਜਾਣ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਇਹ ਮੁੱਦੇ ਉਸ ਦਿਨ ਜਨਤਾ ਦੀ ਕਚਿਹਰੀ ਵਿੱਚ ਰੱਖੇ ਜਾਣਗੇ ਤੇ ਡੀ.ਐਸ.ਪੀ ਟਰੈਫਿਕ ਦਾ ਪੁਤਲਾ ਫੂਕਣ ਦੇ ਨਾਲ ਨਾਲ ਮੁੱਖ ਮੰਤਰੀ ਤੇ ਡੀ.ਜੀ.ਪੀ ਤੋ ਮੰਗ ਕੀਤੀ ਗਈ ਕਿ ਸਮਾਜ ਵਿੱਚ ਅਸਾਵਾਂਪਨ ਪੈਦਾ ਕਰਨ ਵਾਲੇ ਅਜਿਹੇ ਅਧਿਕਾਰੀ ਦੀ ਬਿਨਾਂ ਕਿਸੇ ਦੇਰੀ ਤੋ ਜਵਾਬ ਤਲਬੀ ਕਰਕੇ ਤੁਰੰਤ ਆਹੁਦੇ ਤੋ ਹਟਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਮੱਤੇਵਾਲ ਤੇ ਗੁਰਿੰਦਰ ਸਿੰਘ ਬਾਠ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਹੰਗਾਮੀ ਮੀਟਿੰਗ ਵਿੱਚ ਐਸੋਸ਼ੀਏਸ਼ਨ ਦੀਆਂ ਵੱਖ ਵੱਖ ਕਮੇਟੀਆਂ ਦੇ ਮੁੱਖੀਆਂ ਤੇ ਮੈਂਬਰਾਂ ਨੇ ਭਾਗ ਲਿਆ ਅਤੇ ਬਹੁਤ ਸਾਰੇ ਮੈਬਰਾਂ ਨੇ ਟਰੈਫਿਕ ਪੁਲੀਸ ਵੱਲੋ ਪੱਤਰਕਾਰਾਂ ਨਾਲ ਕੀਤੀਆ ਜਾਂਦੀਆਂ ਵਧੀਕੀਆਂ ਤੇ ਬੇਇੱਜਤ ਕਰਨ ਬਾਰੇ ਸ਼ਿਕਾਇਤਾਂ ਕੀਤੀਆ, ਜਿਹਨਾਂ ਉਪਰ ਗੌਰ ਫੁਰਮਾਉਦਿਆ ਸz. ਪੱਟੀ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਨੂੰ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਵਧੀਕੀ ਨਹੀ ਕਰਨ ਦਿੱਤੀ ਜਾਵੇਗੀ ਤੇ ਜਿਹੜਾ ਵੀ ਅਧਿਕਾਰੀ ਬਾਜ਼ ਨਾ ਆਇਆ, ਉਸ ਦੇ ਖਿਲਾਫ ਸੂਬਾ ਪੱਧਰੀ ਮੋਰਚਾ ਖੋਹਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਇੱਕ ਸਤਿਕਾਰਤ ਤੇ ਸੇਵਾ ਕਰਨ ਵਾਲਾ ਹਿੱਸਾ ਹੁੰਦੇ ਹਨ, ਜਿਹੜੇ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾ ਕੇ ਕਵਰੇਜ਼ ਕਰਦੇ ਹਨ। ਅੱਜ ਤਾਂ ਇਨਸਾਫ ਦਾ ਇੱਕ ਤਰਾਜੂ ਵੀ ਮੀਡੀਆ ਹੱਥ ਵਿੱਚ ਹੈ ਕਿਉਕਿ ਸਿਆਸੀ ਦਖਲਅੰਦਾਜੀ ਕਾਰਨ ਪ੍ਰਸ਼ਾਸ਼ਨ ਉਸ ਵੇਲੇ ਹੀ ਕਾਰਵਾਈ ਕਰਦਾ ਹੈ ਜਦੋਂ ਮੀਡੀਆ ਸੱਚਾਈ ਸਾਹਮਣੇ ਪੇਸ਼ ਕਰਕੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਕੋਸਦਾ ਹੈ। ਉਹਨਾਂ ਕਿਹਾ ਕਿ ਪਿਛਲੇ ਅੱਤਵਾਦ ਦੇ ਸਮੇਂ ਦੌਰਾਨ ਦੇਸ਼ ਦੀ ਸੇਵਾ ਕਰਦੇ ਬਹੁਤ ਸਾਰੇ ਪੱਤਰਕਾਰ ਮਾਰੇ ਗਏ ਸਨ, ਜਿਹਨਾਂ ਦੇ ਪਰਿਵਾਰ ਅੱਜ ਵੀ ਰੁਲ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸ਼ਨ ਦੇ ਕਵਾੜ ਖੋਹਲਣ ਲਈ 15 ਦਸੰਬਰ ਨੂੰ ਸਵੇੇਰੇ 11 ਵਜੇ ਭਾਈ ਗੁਰਦਾਸ ਹਾਲ ਤੋ ਕੋਲੋ ਪੱਤਰਕਾਰ ਭਾਈਚਾਰਾ ਪੈਦਲ ਮਾਰਚ ਕਰਦਾ ਹੋਇਆ ਹਾਲ ਗੇਟ ਵਿਖੇ ਪੁੱਜੇਗਾ।ਜਿਥੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਣ ਦੇ ਨਾਲ ਨਾਲ ਧੂੰਆਧਾਰ ਭਾਸ਼ਨ ਵੀ ਹੋਣਗੇ, ਜਿਸ ਵਿੱਚ ਪੱਤਰਕਾਰ ਬਲਤੇਜ ਪਨੂੰ ਵਿਰੁੱਧ ਦਰਜ ਕੀਤਾ ਗਲਤ ਪਰਚਾ ਵਾਪਸ ਲੈਣ ਤੇ ਪੱਤਰਕਾਰਾਂ ਤੋ ਹੋ ਰਹੇ ਹਮਲੇ ਮੁੱਖ ਵਿਸ਼ਾ ਹੋਣਗੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ ਹਨ ਕਿ ਕਿਸੇ ਵੀ ਪੱਤਰਕਾਰ ਦੇ ਵਿਰੁੱਧ ਮਕੱਦਮਾ ਦਰਜ ਕਰਨ ਤੋ ਪਹਿਲਾਂ ਜੀ.ਓ ਰੈਂਕ ਦੇ ਅਧਿਕਾਰੀ ਦੀ ਜਾਂਚ ਹੋਵੇਗੀ, ਪਰ ਬਲਤੇਜ ਪਨੂੰ ਦੇ ਖਿਲਾਫ ਮੁਕੱਦਮਾ ਦਰਜ ਕਰਨ ਸਮੇਂ ਪੂਰੀ ਤਰ੍ਵਾ ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਦਰਕਿਨਾਰ ਕੀਤਾ ਗਿਆ ਹੈ ਜੋ ਵਿਧਾਨ ਪਾਲਿਕਾ ਦੇ ਹੁਕਮਾਂ ਦੀ ਉਲੰਘਣਾ ਹੈ।ਇਸ ਸਮੇਂ ਪੰਜਾਬ ਸਰਕਾਰ ਤੇ ਡੀ.ਐਸ.ਪੀ ਟਰੈਫਿਕ ਦਾ ਪੁਤਲਾ ਵੀ ਫੂਕਿਆ ਜਾਵੇਗਾ।ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਜਸਬੀਰ ਸਿੰਘ ਖਾਸਾ, ਵਿਜੇ ਪੰਕਜ, ਬਲਵਿੰਦਰ ਸਿੰਘ ਸੰਧੂ ਰਮਦਾਸ, ਸਵਿੰਦਰ ਸਿੰਘ ਰਮਦਾਸ, ਡਾ. ਦਿਲਬਾਗ ਸਿੰਘ ਰਮਦਾਸ, ਜਗਪ੍ਰੀਤ ਸਿੰਘ ਰਮਦਾਸ, ਡਾ. ਦੀਦਾਰ ਸਿੰਘ ਰਮਦਾਸ, ਫੁੱਲਜੀਤ ਸਿੰਘ ਵਰਪਾਲ, ਗਗਨਦੀਪ ਸਿੰਘ ਬੇਦੀ, ਮਲਕੀਅਤ ਸਿੰਘ ਸ਼ੇਰਾ, ਅਵਤਾਰ ਸਿੰਘ ਭੁੱਲਰ, ਜਗਤਾਰ ਸਿੰਘ ਸਹਿਮੀ ਮਜੀਠਾ, ਬਲਜੀਤ ਸਿੰਘ ਜੈਂਤੀਪੁਰ, ਸੁਨੀਲ ਦੇਵਗਨ, ਭੁਪਿੰਦਰ ਸਿੰਘ ਕੱਥੂਨੰਗਲ, ਗੁਰਪ੍ਰੀਤ ਸਿੰਘ ਮੱਤੇਵਾਲ, ਸਿਮਰਜੀਤ ਸਿੰਘ, ਅਮਨ ਦੇਵਗਨ, ਦੇਵਗਨ ਅਜਨਾਲਾ, ਗੁਰਜੀਤ ਸਿੰਘ ਅਜਨਾਲਾ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media