ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਰੋਜ ਗਾਰਡਨ ਵਿਖੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਆਯੋਜਿਤ ਕਰਦਿਆਂ ਬਠਿੰਡਾ ਦੇ ਸੁਖਮੰਦਰ ਪਾਲ ਘੁੱਦਾ ਜਨਰਲ ਸੈਕਟਰੀ, ਅਮਨਦੀਪ ਸ਼ਰਮਾ ਫਰੀਦਕੋਟ,ਹਰਪ੍ਰੀਤ ਸਿੰਘ ਫਿਰੋਜਪੁਰ, ਨਰਿੰਦਰ ਸਿੰਘ ਪਟਿਆਲਾ ਅਤੇ ਕੁਲਵੀਰ ਸਿੰਘ ਮਾਨਸਾ ਤੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਡੀ ਸੀ ਰੇਟ ਤੇ ਕੰਮ ਕਰਨ ਕਰ ਰਹੇ ਮੁਲਾਜਮਾਂ ਨੂੰ ਤੁਰੰਤ ਗਰੇਡ ਪੇ ਦੇਣ ਦੀ ਵਕਾਲਤ ਕੀਤੀ ਅਤੇ ਮੁਲਾਜ਼ਮਾਂ ਦੀ ਰਿਟਾਇਰਮੈਂਟ ਗ੍ਰੈਚੁਟੀ ਦਿਵਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਨਵੀਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਏਕਤਾ ਕਰਮਚਾਰੀ ਯੂਨੀਅਨ ਦਾ ਗਠਨ ਕਰਨ ਦਾ ਆਗਾਜ਼ ਕੀਤਾ ਗਿਆ ਤਾਂ ਜੋ ਯੂਨੀਅਨ ਆਪਣੀਆਂ ਮੰਗਾਂ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਉੱਠਾ ਸਕੇ। ਅਗਲੀ ਮੀਟਿੰਗ 26 ਦਸੰਬਰ ਨੂੰ ਪੰਜਾਬ ਪੱਧਰ ‘ਤੇ ਲੁਧਿਆਣਾ ਦੇ ਭਾਈ ਚਤਰ ਸਿੰਘ ਪਾਰਕ ਰੱਖੀ ਗਈ ਹੋਣ ਦਾ ਐਲਾਨ ਕੀਤਾ ਗਿਆ।ਹਰਪ੍ਰੀਤ ਸਿੰਘ ਫਿਰੋਜ਼ਪੁਰ ਨੇ ਅੱਜ ਦੀ ਕਿਸੇ ਵੀ ਕਰਮਚਾਰੀ ਨੂੰ ਕਦੇ ਵੀ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਹਮੇਸ਼ਾਂ ਯੂਨੀਅਨ ਵਲੋਂ ਲੋੜੀਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਮਜ਼ਬੂਰੀ ਵੱਸ ਸੰਘਰਸ ਦਾ ਰਾਹ ਅਖਤਿਆਰ ਕਰਨਾ ਪਵੇਗਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media