
ਬਟਾਲਾ, 17 ਦਸੰਬਰ (ਨਰਿੰਦਰ ਬਰਨਾਲ)-ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾਂ ਤਤਪਰ ਰਹਿਣ ਵਾਲੇ ਨੌਂਜਵਾਨ ਆਗੂ ਸ: ਰਵੀਕਰਨ ਸਿੰਘ ਕਾਹਲੋਂ ਨੂੰ ਯੂਥ ਅਕਾਲੀ ਦਲ ਮਾਝਾ ਜੋਨ ਦਾ ਪ੍ਰਧਾਨ ਨਿਯੁਕਤ ਕਰਨ ਨਾਲ ਮਾਝੇ ਦਾ ਨੌਂਜਵਾਨ ਵਰਗ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਜਾਗਰਣ ਨਾਲ ਕਰਦਿਆਂ ਸੀਨੀਅਰ ਯੂਥ ਅਕਾਲੀ ਆਗੂ ਸ: ਹਰਮਿੰਦਰ ਸਿੰਘ ਸੰਧੂ ਅਤੇ ਨੰਬਰਦਾਰ ਪਵਿੱਤਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਦੀ ਕਾਰਜ ਸ਼ੈਲੀ, ਵਿਕਾਸਮਈ ਸੋਚ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚਲਣ ਦੀ ਨੀਤੀ ਕਾਰਨ ਉਹ ਨੌਂਜਵਾਨ ਵਰਗ ਦੇ ਹਰਮਨ ਪਿਆਰੇ ਨੇਤਾ ਹਨ ਜਿਸ ਕਾਰਨ ਨੌਂਜਵਾਨ ਵਰਗ ਦੇ ਮਨਾਂ ਵਿੱਚ ਸ: ਰਵੀਕਰਨ ਸਿੰਘ ਕਾਹਲੋਂ ਪ੍ਰਤੀ ਬਹੁਤ ਸਤਿਕਾਰ ਹੈ ਅਤੇ ਸਮੁੱਚਾ ਨੌਂਜਵਾਨ ਵਰਗ ਉਹਨਾਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਮਿਹਨਤ ਕਰ ਰਿਹਾ ਹੈ। ਹੁਣ ਸ੍ਰੋਮਣੀ ਅਕਾਲੀ ਦਲ ਵੱਲੋਂ ਸ: ਰਵੀਕਰਨ ਸਿੰਘ ਕਾਹਲੋਂ ਨੂੰ ਉਹਨਾਂ ਦੀ ਪਾਰਟੀ ਪ੍ਰਤੀ ਸਮਰਪਿਤ ਸੋਚ ਨੂੰ ਮੁੱਖ ਰੱਖਦੇ ਹੋਏ ਮਾਝਾ ਜੋਨ ਦਾ ਪ੍ਰਧਾਨ ਬਣਾਉਣ ਨਾਲ ਨੌਂਜਵਾਨ ਵਰਗ ਬਹੁਤ ਖੁਸ਼ੀ ਦੇ ਆਲਮ ਵਿੱਚ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਂਜਵਾਨ ਵਰਗ ਵੱਲੋਂ ਪਹਿਲਾਂ ਤੋਂ ਵੀ ਜਿਆਦਾ ਮਿਹਨਤ ਕਰ ਕੇ ਮਾਝਾ ਜੋਨ ਤੋਂ ਸ਼੍ਰੋਮਣੀ ਅਕਾਲੀ ਦੀ ਜਿੱਤ ਯਕੀਨੀ ਬਣਾਈ ਜਾਵੇਗੀ ਅਤੇ ਜੋ ਭਰੋਸਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਸ: ਰਵੀਕਰਨ ਸਿੰਘ ਕਾਹਲੋਂ ਵਿੱਚ ਪ੍ਰਗਟਾਇਆ ਗਿਆ ਹੈ, ਉਸ ਭਰੋਸੇ ਨੂੰ ਬਰਕਰਾਰ ਰੱਖਣ ਲਈ ਹਰ ਤਰਾਂ ਦੇ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਹਰਮਿੰਦਰ ਸਿੰਘ ਸੰਧੂ ਅਤੇ ਨੰਬਰਦਾਰ ਪਵਿੱਤਰਪਾਲ ਸਿੰਘ ਰੰਧਾਵਾ ਨਾਲ ਯੂਥ ਅਕਾਲੀ ਆਗੂ ਸੋਨੂੰ ਰੰਧਾਵਾ, ਅਮਰਿੰਦਰ ਸਿੰਘ, ਕੰਵਲਦੀਪ ਸਿੰਘ ਬਾਜਵਾ, ਰਵਿੰਦਰ ਸਿੰਘ ਭਾਟੀਆ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਆਗੂ ਅਤੇ ਵਰਕਰ ਹਾਜ਼ਿਰ ਸਨ।
Punjab Post Daily Online Newspaper & Print Media