Saturday, April 25, 2026

ਟ੍ਰੈਫਿਕ ਸਮੱਸਿਆ ਸਬੰਧੀ ਯੂਥ ਗਰੁੱਪ ਥਾਣਾ ਮੁਖੀ ਨੂੰ ਮਿਲਿਆ

PPN1712201514

ਪੱਟੀ, 16 ਦਸੰਬਰ (ਅਵਤਾਰ ਸਿੰਘ ਢਿੱਲੋਂ) – ਸ਼ਹਿਰ ਦੀ ਟ੍ਰੈਫਿਕ ਸੱਮਸਿਆ ਨੂੰ ਲੈ ਕੇ ‘ਕੈਰੋਂ ਯੂਥ ਗਰੁੱਪ’ ਪੱਟੀ ਦਾ ਇੱਕ ਵਫਦ ਅੱਜ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਕਾਲੀ ਦਲ ਅਤੇ ਜਸਕਰਨ ਸਿੰਘ ਧਨੋਆ ਜਨਰਲ ਸਕੱਤਰ ਦੀ ਅਗਵਾਈ ਹੇਠ ਐਸਐਚਓ ਪੱਟੀ ਰਾਜਵਿੰਦਰ ਕੌਰ ਬਾਜਵਾ ਨੂੰ ਮਿਲਿਆ। ਇਸ ਮੌਕੇ ‘ਕੈਰੋਂ ਯੂਥ ਗਰੁੱਪ’ ਵੱਲੋਂ ਐਸਐਚਓ ਬਾਜਵਾ ਨੂੰ ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਸੱਮਸਿਆ ਤੋਂ ਜਾਣੂ ਕਰਵਾਉਂਦਿਆਂ ਟ੍ਰੈਫਿਕ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਸਐਚਓ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਵੀ ਟ੍ਰੈਫਿਕ ਸੱਮਸਿਆ ਦੇ ਹੱਲ ਲਈ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੀ ਹਦੂਦ ਦੇ ਅੰਦਰ ਲਗਾਉਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਲੋਕਾਂ ਨੂੰ ਵਹੀਕਲ ਨਾ ਖੜੇ ਕਰਨ ਦੇਣ। ਇਸ ਮੌਕੇ ਸਕੱਤਰ ਸਿੰਘ ਭੁੱਲਰ, ਨਵ ਭੁੱਲਰ, ਲਖਬੀਰ ਸੰਧੂ, ਰਾਜ ਕੁਮਾਰ ਰਾਜੂ ਪ੍ਰਧਾਨ, ਰਣਜੀਤ ਸਿੰਘ ਰਾਣਾ, ਵਰਿੰਦਰਪਾਲ ਸਿੰਘ ਭਾਟੀਆ, ਹਰਕਮਲ ਸੰਧੂ, ਸੁੱਖ ਆਸਲ, ਬਲਜਿੰਦਰ ਸਿੰਘ, ਅਮਰਿੰਦਰ ਸਿੰਘ ਭਿੰਦਾ, ਕਵਲਜੀਤ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਨਵਜਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਅਰਸ਼ਦੀਪ ਸਿੰਘ ਭਾਟੀਆ, ਰਾਜਕਰਨ ਸਿੰਘ ਚੰਨ, ਦਵਿੰਦਰ ਸਿੰਘ ਉੱਪਰ, ਹਰਸਿਮਰਨ ਸਿੰਘ ਮਿੰਨਾ ਪਹਿਲਵਾਨ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਨਵਜਿੰਦਰ ਸਿੰਘ, ਜਤਿੰਦਰ ਕੁਮਾਰ, ਵਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਆਦਿ ਹਾਜ਼ਿਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply