
ਪੱਟੀ, 16 ਦਸੰਬਰ (ਅਵਤਾਰ ਸਿੰਘ ਢਿੱਲੋਂ) -ਕਾਂਗਰਸ ਦੀ ਬਠਿੰਡਾ ਰੈਲੀ ਵਿੱਚ ਪੰਜਾਬ ਭਰ ਤੋਂ ਲੱਖਾਂ ਲੋਕਾਂ ਨੇ ਸ਼ਿਰਕਤ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਬੇਹੱਦ ਦੁਖੀ ਹਨ। ਇਨPਾਂ ਸ਼ਬਦਾਂ ਦਾ ਪ੍ਰਗਟਾਵਾ ਭੋਲਾ ਸਿੰਘ ਸ਼ਕਰੀ ਚੇਅਰਮੈਨ, ਜਗਤਾਰ ਸਿੰਘ ਬੁਰਜ ਚੇਅਰਮੈਨ ਅਤੇ ਕਾਂਗਰਸ ਦੇ ਬਲਾਕ ਪੱਟੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਾਬਾ ਨੇ ਰੈਲੀ ਵਿੱਚ ਸ਼ਿਰਕਤ ਕਰਨ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਕੀਤਾ। ਸਮੂਹ ਆਗੂਆਂ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਇਤਿਹਾਸਕ ਹੋ ਨਿਬੜੀ ਹੈ ਅਤੇ ਅਕਾਲੀ ਸਰਕਾਰ ਦੇ ਭਾਰੀ ਰੋਕ ਦੇ ਬਾਵਜੂਦ ਵੀ ਪੱਟੀ ਹਲਕੇ ਤੋਂ ਕਈ ਦਰਜਨਾਂ ਗੱਡੀਆਂ ਦੇ ਕਾਫਿਲੇ ਰੈਲੀ ਵਿੱਚ ਸ਼ਾਮਿਲ ਹੋਏ ਅਤੇ ਅਕਾਲੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ, ਸਰਬਰਿੰਦਜੀਤ ਸਿੰਘ ਨੀਰਫ ਸ਼ਕਰੀ, ਤਰਸੇਮ ਲਾਲ ਪ੍ਰਧਾਨ, ਦਲਬੀਰ ਸਿੰਘ ਅਮਰਕੋਟ, ਬਲਵਿੰਦਰ ਸਿੰਘ ਪ੍ਰਧਾਨ ਨੇ ਵੀ ਰੈਲੀ ਵਿੱਚ ਪੁੱਜੇ ਵਰਕਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media