Sunday, August 23, 2026

 ਭਾਈ ਵਰਿਆਮ ਸਿੰਘ ਦੀ ਰਿਹਾਈ ਇੱਕ ਸ਼ਲਾਘਾਯੋਗ ਕਦਮ – ਗਿਆਨੀ ਗੁਰਬਚਨ ਸਿੰਘ

G. Gurbachan S11a

ਅੰਮ੍ਰਿਤਸਰ, 17 ਦਸੰਬਰ (ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਯੂ.ਪੀ ਦੀ ਬਰੇਲੀ ਜੇਲ੍ਹ ਵਿਚ ਪਿਛਲੇ 25 ਸਾਲ ਤੋਂ ਨਜ਼ਰਬੰਦ ਭਾਈ ਵਰਿਆਮ ਸਿੰਘ ਦੀ ਰਿਹਾਈ ਰਿਹਾਈ ਨਾਲ ਸਿੱਖ ਜਗਤ ਵਿਚ ਖੁਸੀ ਦੀ ਲਹਿਰ ਹੈ ਅਤੇ ਇਹ ਖਬਰ ਸਿੱਖ ਜਗਤ ਲਈ ਇੱਕ ਸੁਖਦ ਅਨੁਭਵ ਲੈ ਕੇ ਆਈ ਹੈ।ਉਨਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਸਿੱਖ ਕੌਮ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਸਰਕਾਰਾਂ ਦੇ ਅਜਿਹੇ ਸਦਭਾਵਨਾਂ ਭਰੇ ਰਵੱਈਏ ਨਾਲ ਸਿੱਖਾਂ ਵਰਗੀ ਦੇਸ਼ ਭਗਤ ਕੌਮ ਦਾ ਸਰਕਾਰਾਂ ਵਿਚ ਵਿਸਵਾਸ਼ ਹੋਰ ਪ੍ਰਪੱਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਅਜਾਦ ਹੀ ਨਹੀਂ ਕਰਵਾਇਅ ਸਗੋਂ ਆਪਣੀ ਮਿਹਨਤ ਸਦਕਾ ਰਹੇ ਇਨਕਲਾਬ ਰਾਹੀਂ ਦੇਸ਼ ਵਿਚ ਅਨਾਜ ਦੀ ਥੁੜ ਨੂੰ ਪੂਰਾ ਕਰਨ ਵਿਚ ਭਰਵਾਂ ਯੋਗਦਾਨ ਵੀ ਪਾਇਆ।ਸਿੱਖ ਕੌਮ ਦੀ ਵਫਾਦਾਰੀ ਅਤੇ ਇਤਿਹਾਸਕ ਪਿਛੋਕੜ ਨੂੰ ਸਨਮੁੱਖ ਰੱਖ ਕੇ ਸਰਕਾਰਾਂ ਨੂੂੰ ਬਾਕੀ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿਚੋਂ ਜਲਦੀ ਤੋਂ ਜਲਦੀ ਰਿਹਾਅ ਕਰਨਾ ਚਾਹੀਦਾ ਹੈ। ਉਹਨਾਂ ਨੇ ਭਾਈ ਵਰਿਆਮ ਸਿੰਘ ਦੀ ਰਿਹਾਈ ‘ਤੇ ਸਮੁੱਚੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਅਤੇ ਸਮੂੰਹ ਸਿੰਘ ਕੌਮ ਨੂੰ ਇਕੁਜੁਟ ਹੋਣ ਦੀ ਅਪੀਲ ਵੀ ਕੀਤੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply