ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕ ਪਿੰਡ ਦਿਉਣ ਵਿਖੇ ਚਾਰ ਸਾਲਾਂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਖਿਲਾਫ ਪੁਲਿਸ ਵੱਲੋ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜਗਮੀਤ ਸਿੰਘ ਵਾਸੀ ਦਿਉਣ ਨੇ ਦੱਸਿਆ ਕਿ 14 ਦਸੰਬਰ ਨੂੰ ਜਦੋ ਉਹ ਆਪਣੇ ਕੰਮ ਤੋ ਘਰ ਵਾਪਸ ਆਇਆ ਤਾਂ ਦੇਖਿਆ ਉਸ ਦੀ ਬੇਟੀ ਸੀਮਾ ਘਰ ਨਹੀ ਸੀ, ਜਦੋ ਉਹ ਆਪਣੀ ਬੇਟੀ ਦੀ ਤਲਾਸ਼ ਕਰ ਰਿਹਾ ਹੈ ਤਾਂ ਜਸਵਿੰਦਰ ਸਿੰਘ ਦੇ ਘਰ ਬੱਚੀ ਦੇ ਰੋਣ ਦੀ ਆਵਾਜ ਆਈ।ਜਦ ਉਸ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਬੱਚੀ ਖੁਰਲੀ ਵਿਚ ਪਈ ਰੋ ਰਹੀ ਸੀ ਤੇ ਉਸ ਦੀ ਪਜਾਮੀ ਉਤਾਰੀ ਹੋਈ ਸੀ ਅਤੇ ਜਸਵਿੰਦਰ ਸਿੰਘ ਉਸ ਨੂੰ ਬਦਨੀਤੀ ਨਾਲ ਦੇਖ ਰਿਹਾ ਸੀ ਪੁਲਿਸ ਨੇ ਜਗਮੀਤ ਸਿੰਘ ਦੀ ਸ਼ਿਕਾਇਤ ‘ਤੇ ਜਸਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media