
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ ) – ਸਥਾਨਕ ਰਣਜੀਤ ਪੰਜਾਬੀ ਸਾਹਿਤ ਸਭਾ ਰਜਿ: ਵੱਲੋਂ ਪੰਥਕ ਕਵੀ ਸ: ਬਲਵੰਤ ਸਿੰਘ ਤੇਗ ਦੀ ਯਾਦ ਵਿੱਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 20 ਦਸੰਬਰ ਦਿਨ ਐਤਵਾਰ ਨੂੰ ਬਾਅਦ ਦਪਹਿਰ 2 ਵਜੇ ਤੋਂ 5 ਵਜੇ ਤੱਕ ਸ੍ਰੀ ਗੁਰੂ ਰਾਮਦਾਸ ਸੀਨੀ: ਸੈਕੰ: ਸਕੂਲ ਰਾਮਸਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ: ਗਿਆਨ ਸਿੰਘ ਘਈ ਅਤੇ ਜਨ: ਸਕੱਤਰ ਹਰਬੰਸ ਸਿੰਘ ਨਾਗੀ ਨੇ ਦੱਸਿਆ ਕਿ ਸਮਾਗਮ ਦੌਰਾਨ ਕਨੇਡੀਅਨ ਪੰਜਾਬੀ ਲੇਖਕ ਸ: ਸੁਰਿੰਦਰ ਸਿੰਘ ਪਾਮਾ ਨੂੰ ਸੋਹਣ ਸਿੰਘ ਸੀਤਲ ਯਾਦਗਾਰੀ ਐਵਾਰਡ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਸ: ਬਲਵੰਤ ਸਿੰਘ ਤੇਗ ਯਾਦਗਾਰੀ ਐਵਾਰਡ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਜਨ: ਸਕੱਤਰ ਸ਼ੇਲਿੰਦਰ ਜੀਤ ਸਿੰਘ ਰਾਜਨ ਨੂੰ ਸ: ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਪ੍ਰਦਾਨ ਕੀਤੇ ਜਾਣਗੇ।ਸਮਾਰੋਹ ਦੇ ਮੁੱਖ ਮਹਿਮਾਨ ਡਾ: ਬਿਕਰਮ ਸਿੰਘ ਘੁੰਮਣ ਅਤੇ ਡਾ. ਧਰਮ ਸਿੰਘ ਹੋਣਗੇ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਬਲਵਿੰਦਰ ਸਿੰਘ, ਡਾ: ਗੁਰਸ਼ਰਨ ਸਿੰਘ, ਡਾ: ਭੁਪਿੰਦਰ ਸਿੰਘ ਮੱਟੂ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਪਿੰ: ਨਿਰਮਲ ਸਿੰਘ ਭੰਗੂ ਕਰਨਗੇ।
Punjab Post Daily Online Newspaper & Print Media